ਦਿੱਗਜ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਬਣੇ ਗੁੰਟੂਰ ਜ਼ਿਲੇ ਦੇ ਡਿਪਟੀ ਕੁਲੈਕਟਰ

05/03/2018 4:50:09 PM

ਨਵੀਂ ਦਿੱਲੀ (ਬਿਊਰੋ)— ਭਾਰਤ ਦੇ ਦਿੱਗਜ ਬੈਡਮਿੰਟਨ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਨੂੰ ਬੁੱਧਵਾਰ ਆਂਧਰਾ ਪ੍ਰਦੇਸ਼, ਗੁੰਟੂਰ ਜਿਲੇ ਦੇ ਡਿਪਟੀ ਕੁਲੈਕਟਰ ਦੇ ਅਹੁਦੇ 'ਤੇ ਨਿਯੁਕਤ ਕੀਤਾ ਗਿਆ ਹੈ। ਭਾਰਤੀ ਬੈਡਮਿੰਟਨ ਮਹਾ ਸੰਘ ਦੇ ਜਨਰਲ ਸਕੱਤਰ ਅਨੂਪ ਨਾਰੰਗ ਨੇ ਆਈ.ਏ.ਐੱਨ.ਐੱਸ. ਨੂੰ ਫੋਨ 'ਤੇ ਇਸਦੀ ਪੁਸ਼ਟੀ ਕੀਤੀ। ਆਪਣੀ ਨਵੀਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੇ ਲਈ ਤਿਆਰ ਸ਼੍ਰੀਕਾਂਤ ਨੇ ਗੁੰਟੂਰ ਦੇ ਕੁਲੈਕਟਰ ਕੋਨਾ ਸ਼ਸ਼ਿਧਰ ਨੂੰ ਆਪਣੇ ਕਾਰਜਭਾਰ ਸੰਭਾਲਣ ਦੀ ਰਿਪੋਰਟ ਦਿੱਤੀ। ਹਾਲਾਂਕਿ ਉਹ ਹਰ ਦਿਨ ਦਫਤਰ ਨਹੀਂ ਆ ਸਕਣਗੇ, ਕਿਉਂਕਿ ਉਨ੍ਹਾਂ ਹੈਦਰਾਬਾਦ 'ਚ ਪੁਲੇਲਾ ਗੋਪੀਚੰਦ ਅਕੈਡਮੀ 'ਚ ਟਰੇਨਿੰਗ ਕਰਨੀ ਹੋਵੇਗੀ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਜੂਨ 'ਚ ਇੰਡੋਨੇਸ਼ੀਆ ਚੈਂਪੀਅਨਸ਼ਿਪ ਜਿੱਤਣ ਦੇ ਬਾਅਦ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਸ਼੍ਰੀਕਾਂਤ ਨੂੰ ਸਰਕਾਰੀ ਨੌਕਰੀ ਦੇਣ ਦਾ ਭਰੋਸਾ ਦਿੱਤਾ ਸੀ, ਜਿਸਨੂੰ ਉਨ੍ਹਾਂ ਨੇ ਪੂਰਾ ਕਰ ਦਿੱਤਾ ਹੈ।

ਸ਼੍ਰੀਕਾਂਤ ਕਿਦਾਂਬੀ ਨੂੰ 21ਵੇਂ ਰਾਸ਼ਟਰਮੰਡਲ ਖੇਡਾਂ 'ਚ ਰਜਤ ਤਮਗਾ ਨਾਲ ਸਨਮਾਨਿਤ ਕੀਤਾ ਗਿਆ ਸੀ। ਵਿਸ਼ਵ ਦੇ ਪਹਿਲੇ ਸਥਾਨ ਦੇ ਖਿਡਾਰੀ ਕਿਦÎਾਂਬੀ ਸ਼੍ਰੀਕਾਂਤ ਨੂੰ ਇਥੇ ਜਾਰੀ 21ਵੇਂ ਰਾਸ਼ਟਰਮੰਡਲ ਖੇਡਾਂ 'ਚ ਪੁਰਸ਼ ਸਿੰਗਲ ਵਰਗ ਦੇ ਫਾਈਨਲ 'ਚ ਉਲਟਫੇਰ ਦਾ ਸ਼ਿਕਾਰ ਹੋਣਾ ਪਿਆ ਸੀ ਅਤੇ ਇਸ ਕਾਰਨ ਉਹ ਸੋਨ ਤਮਗੇ ਤੋਂ ਖੁੰਝ ਗਏ ਸਨ। ਸ਼੍ਰੀਕਾਂਤ ਨੂੰ ਮਲੇਸ਼ੀਆ ਦੇ ਦਿੱਗਜ ਲੀ ਚੌਂਗ ਵੇਈ ਨੇ ਮਾਤ ਦੇ ਕੇ ਰਾਸ਼ਟਰਮੰਡਲ ਖੇਡਾਂ ਦਾ ਪੰਜਵਾਂ ਸੋਨ ਤਮਗਾ ਹਾਸਲ ਕੀਤਾ ਸੀ। ਇਸ ਕਾਰਨ ਇਸ ਭਾਰਤੀ ਖਿਡਾਰੀ ਨੂੰ ਚਾਂਦੀ ਤਮਗੇ ਨਾਲ ਹੀ ਸਬਰ ਕਰਨਾ ਪਿਆ।