ਘੋਸ਼ਾਲ ਨੂੰ ਇੰਡੀਅਨ ਸਕੁਐਸ਼ ਓਪਨ ''ਚ ਚੋਟੀ ਦਾ ਦਰਜਾ

01/17/2018 9:37:19 AM

ਮੁੰਬਈ, (ਬਿਊਰੋ)— ਭਾਰਤ ਦੇ ਸਕੁਐਸ਼ ਖਿਡਾਰੀ ਸੌਰਵ ਘੋਸ਼ਾਲ ਨੂੰ 6 ਫਰਵਰੀ ਤੋਂ ਸ਼ੁਰੂ ਹੋ ਰਹੇ ਪਹਿਲੇ ਵੇਦਾਂਤਾ ਇੰਡੀਅਨ ਓਪਨ 2018 'ਚ ਚੋਟੀ ਦਾ ਦਰਜਾ ਦਿੱਤਾ ਗਿਆ ਹੈ।
ਮੰਗਲਵਾਰ ਨੂੰ ਇੱਥੇ ਜਾਰੀ ਬਿਆਨ ਦੇ ਮੁਤਾਬਕ 6 ਦਿਨਾਂ ਤੱਕ ਚੱਲਣ ਵਾਲੇ ਇਸ ਟੂਰਨਾਮੈਂਟ 'ਚ ਮਿਸਰ, ਸਵਿਟਜ਼ਰਲੈਂਡ, ਫਰਾਂਸ, ਆਸਟਰੇਲੀਆ, ਇੰਗਲੈਂਡ, ਸਕਾਟਲੈਂਡ, ਮਲੇਸ਼ੀਆ ਅਤੇ ਕੁਵੈਤ ਸਮੇਤ 10 ਦੇਸ਼ਾਂ ਦੇ 30 ਤੋਂ ਜ਼ਿਆਦਾ ਖਿਡਾਰੀ ਖਿਤਾਬ ਦੇ ਲਈ ਭਿੜਨਗੇ। ਵਿਸ਼ਵ ਰੈਂਕਿੰਗ 'ਚ 16ਵੇਂ ਸਥਾਨ 'ਤੇ ਕਾਬਜ ਘੋਸ਼ਾਲ ਨੂੰ ਚੋਟੀ ਦਾ ਦਰਜਾ ਦਿੱਤਾ ਗਿਆ ਹੈ ਜਦਕਿ ਸਵਿਟਜ਼ਰਲੈਂਡ ਦੇ ਨਿਕੋਲਸ ਮੁਲਰ ਨੂੰ ਦੂਜਾ ਅਤੇ ਸਕਾਟਲੈਂਡ ਦੇ ਗ੍ਰੇਗ ਲੋਬਬਾਨ ਨੂੰ ਤੀਜਾ ਦਰਜਾ ਮਿਲਿਆ ਹੈ।