ਭਾਰਤ ਦੇ ਖਿਲਾਫ ਸੀਰੀਜ਼ ਦੇ ਪਹਿਲੇ ਮੈਚ 'ਚ ਗੇਲ ਨੇ ਤੋੜਿਆ ਬਰਾਇਨ ਲਾਰਾ ਦਾ ਰਿਕਾਰਡ

08/09/2019 12:50:32 PM

ਸਪੋਰਟ ਡੈਸਕ—  ਵਰਲਡ ਕੱਪ ਤੋਂ ਬਾਅਦ ਪਹਿਲੀ ਵਾਰ ਵਨ-ਡੇ ਮੁਕਾਬਲੇ ਲਈ ਮੈਦਾਨ 'ਤੇ ਉਤਰੀ ਭਾਰਤ ਤੇ ਵੈਟਇੰਡੀਜ਼ ਟੀਮਾਂ ਵਿਚਾਲੇ ਦਾ ਮੈਚ ਵੀਰਵਾਰ ਰਾਤ ਮੀਂਹ ਦੀ ਭੇਂਟ ਚੜ੍ਹ ਗਿਆ। ਮੀਂਹ ਨੇ ਇਕ-ਦੋ ਵਾਰ ਨਹੀਂ,  ਪੂਰੇ ਤਿੰਨ ਵਾਰ ਖੇਡ ਵਿਗਾੜਨ ਤੋਂ ਬਾਅਦ ਆਖ਼ਿਰਕਾਰ ਗਿੱਲੇ ਮੈਦਾਨ ਦੀ ਵਜ੍ਹਾ ਨਾਲ ਆਧਿਕਾਰਤ ਤੌਰ ਤੇ ਮੈਚ ਨੂੰ ਰੱਦ ਕਰਨ ਦਾ ਐਲਾਨ ਕਰਨਾ ਪਿਆ। ਵੈਸਟਇੰਡੀਜ਼ ਵਲੋਂ 31 ਗੇਂਦਾਂ 'ਚ ਸਿਰਫ਼ ਚਾਰ ਦੌੜਾਂ ਬਣਾ ਕੇ ਆਊਟ ਹੋਣ ਦੇ ਬਾਵਜੂਦ ਕ੍ਰਿਸ ਗੇਲ ਨੇ ਇਸ ਮੁਕਾਬਲੇ 'ਚ ਇਤਿਹਾਸ ਰਚ ਦਿੱਤਾ।
ਆਪਣੇ ਕਰੀਅਰ ਦੀ ਆਖਰੀ ਸੀਰੀਜ਼ ਖੇਡ ਰਹੇ ਵਿਸਫੋਟਕ ਬੱਲੇਬਾਜ਼ ਕ੍ਰਿਸ ਗੇਲ ਦਾ ਇਹ 296ਵਾਂ ਵਨ-ਡੇ ਮੁਕਾਬਲਾ ਸੀ। ਇਸ ਮੁਕਾਬਲੇ 'ਚ ਉਤਰਦੇ ਹੀ ਗੇਲ ਨੇ ਮਹਾਨ ਬੱਲੇਬਾਜ਼ ਬ੍ਰਾਇਨ ਲਾਰਾ ਨੂੰ ਪਛਾੜ ਦਿੱਤਾ। ਇਸ ਮੈਚ ਤੋਂ ਪਹਿਲਾਂ ਲਾਰਾ ਵੈਸਟਇੰਡੀਜ਼ ਲਈ ਸਭ ਤੋਂ ਜ਼ਿਆਦਾ ਵਨ-ਡੇ ਮੁਕਾਬਲੇ ਖੇਡਣ ਵਾਲੇ ਖਿਡਾਰੀ ਸਨ। ਤੀਜੇ ਕ੍ਰਮ 'ਤੇ ਸ਼ਿਵਨਾਰਾਇਣ ਚੰਦਰਪਾਲ (268), ਚੌਥੇ ਨੰਬਰ 'ਤੇ ਡੇਸਮੰਡ ਹੇਂਸ (238) ਫਿਰ ਕਾਰਲ ਹੂਪਰ (227) ਦਾ ਨੰਬਰ ਆਉਂਦਾ ਹੈ।


ਮੀਂਹ ਦੇ ਕਾਰਨ ਜਦ 13ਵੇਂ ਓਵਰ ਤੋਂ ਬਾਅਦ ਮੈਚ ਰੋਕਿਆ ਗਿਆ ਤਾਂ ਤੱਦ ਵਿੰਡੀਜ਼ ਨੇ ਇਕ ਵਿਕਟ ਗੁਆ ਕੇ 54 ਦੌੜਾਂ ਬਣਾ ਲਈਆਂ ਸਨ। ਦੋਨਾਂ ਟੀਮਾਂ ਦੇ ਵਿਚਾਲੇ 2 ਸਾਲ ਬਾਅਦ ਕੋਈ ਮੈਚ ਮੀਂਹ ਦੇ ਕਾਰਨ ਰੱਦ ਹੋਇਆ। ਪਿੱਛਲੀ ਵਾਰ 2017 'ਚ ਪੋਰਟ ਆਫ ਸਪੇਨ, ਤਰਿਨਿਦਾਦ 'ਚ ਅਜਿਹਾ ਹੋਇਆ ਸੀ। ਤਿੰਨ ਵਨ-ਡੇ ਦੀ ਸੀਰੀਜ਼ ਦਾ ਦੂਜਾ ਮੁਕਾਬਲਾ 11 ਅਗਸਤ (ਐਤਵਾਰ) ਨੂੰ ਪੋਰਟ ਆਫ ਸਪੇਨ 'ਚ ਖੇਡਿਆ ਜਾਵੇਗਾ।