ਗਾਵਸਕਰ ਨੇ ਕਿਹਾ- ਕਦੇ ਖਤਮ ਨਹੀਂ ਹੋਵੇਗਾ ਵਿਰਾਟ-ਰੋਹਿਤ ਦਾ ਝਗੜਾ

08/10/2019 11:53:20 AM

ਨਵੀਂ ਦਿੱਲੀ : ਵਰਲਡ ਕੱਪ ਦੇ ਬਾਅਦ ਤੋਂ ਲਗਾਤਾਰ ਇਸ ਗੱਲ ਨੂੰ ਲੈ ਕੇ ਚਰਚਾ ਚਲ ਰਹੀ ਹੈ ਕਿ ਟੀਮ ਇੰਡੀਆ ਵਿਚ ਸਭ ਕੁਝ ਠੀਕ ਨਹੀਂ ਹੈ। ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਉਪਕਪਤਾਨ ਰੋਹਿਤ ਸ਼ਰਮਾ ਵਿਚਾਲੇ ਅਨਬਣ ਹੈ ਜਿਸ ਕਾਰਨ ਟੀਮ ਗੁੱਟਾਂ ਵਿਚ ਵੰਡ ਚੁੱਕੀ ਹੈ। ਵੈਸਟਇੰਡੀਜ਼ ਦੌਰੇ ਤੋਂ ਪਹਿਲਾਂ ਵਿਰਾਟ ਕੋਹਲੀ ਨੇ ਇਸ 'ਤੇ ਸਫਾਈ ਦਿੱਤੀ ਸੀ ਕਿ ਟੀਮ ਵਿਚ ਸਭ ਕੁੱਝ ਠੀਕ ਹੈ।

ਹੁਣ ਧਾਕੜ ਖਿਡਾਰੀ ਸੁਨੀਲ ਗਾਵਸਕਰ ਨੂੰ ਹਾਲਾਂਕਿ ਲਗਦਾ ਹੈ ਕਿ ਦੋਵੇਂ ਖਿਡਾਰੀ ਚਾਹੁਣ ਜਿੰਨੀ ਕੋਸ਼ਿਸ਼ ਕਰ ਲੈਣਗ ਪਰ ਉਨ੍ਹਾਂ ਵਿਚਾਲੇ ਸਭ ਕੁਝ ਠੀਕ ਨਹੀਂ ਹੋਣ ਵਾਲਾ। ਇਸ ਸਾਬਕਾ ਖਿਡਾਰੀ ਨੇ ਕਿਹਾ, ''ਵਿਰਾਟ ਕੋਹਲੀ ਅਤੇ ਰੋਹਿਤ ਛੱਤ 'ਤੇ ਜਾ ਕੇ ਚੀਖ-ਚੀਖ ਕੇ ਕਹਿ ਲੈਣ ਕਿ ਸਭ ਕੁਝ ਠੀਕ ਹੈ ਪਰ ਕਹਾਣੀ ਖਤਮ ਨਹੀਂ ਹੋਵੇਗੀ। ਜਦੋਂ-ਜਦੋਂ ਰੋਹਿਤ ਆਊਟ ਹੋਣਗੇ ਲੋਕਾਂ ਨੇ ਕਹਿਣਾ ਹੈ ਕਿ ਜਾਣਬੁਝ ਕੇ ਆਊਟ ਹੋਏ ਹਨ। ਕੋਈ ਇਹ ਨਹੀਂ ਸੋਚੇਗਾ ਕਿ ਜੇਕਰ ਉਹ ਫੇਲ ਹੋਣਗੇ ਤਾਂ ਟੀਮ ਤੋਂ ਬਾਹਰ ਹੋ ਜਾਣਗੇ। ਗਾਵਸਕਰ ਨੇ ਅੱਗੇ ਕਿਹਾ ਕਿ ਅਜਿਹੀਆਂ ਖਬਰਾਂ ਉਹੀ ਖਿਡਾਰੀ ਫੈਲਾਉਂਦੇ ਹਨ ਜੋ ਖੁੱਦ ਪਰੇਸ਼ਾਨ ਹੁੰਦੇ ਹਨ ਅਤੇ ਇਸ ਤਰ੍ਹਾਂ ਦੀਆਂ ਅਫਵਾਹਾਂ ਤੋਂ ਟੀਮ ਦਾ ਮਾਹੌਲ ਖਰਾਬ ਕਰਦੇ ਹਨ।