ਅਮਰੀਕੀ ਦੌਰੇ ਦੌਰਾਨ 600 ਬੱਚਿਆਂ ਦੇ ਆਪ੍ਰੇਸ਼ਨ ਲਈ ਪੈਸਾ ਇਕੱਠਾ ਕੀਤਾ ਗਾਵਸਕਰ ਨੇ

09/17/2019 6:48:15 PM

ਨਵੀਂ ਦਿੱਲੀ— ਸਾਬਕਾ ਭਾਰਤੀ ਕਪਤਾਨ ਸੁਨੀਲ ਗਾਵਸਕਰ 'ਹਰਟ ਟੂ ਹਰਟ ਫਾਊਂਡੇਸ਼ਨ' ਦੇ ਸਾਂਝੀਦਾਰ ਦੇ ਤੌਰ 'ਤੇ ਭਾਰਤ ਵਿਚ ਵਾਂਝੇ ਵਰਗ ਦੇ 600 ਤੋਂ ਵੱਧ ਬੱਚਿਆਂ ਦੇ ਦਿਲ ਦੇ ਆਪ੍ਰੇਸ਼ਨ ਵਿਚ ਸਹਿਯੋਗ ਕਰ ਰਿਹਾ ਹੈ। ਇਹ ਆਪ੍ਰੇਸ਼ਨ ਭਾਰਤ ਵਿਚ ਸੱਤਿਆ ਸਾਈ ਸੰਜੀਵਨੀ ਹਸਪਤਾਲ ਵਿਚ ਕੀਤੇ ਜਾਣਗੇ, ਜਿਸ ਨੇ ਹਾਲ ਹੀ ਵਿਚ 2012 ਤੋਂ ਲੈ ਕੇ ਹੁਣ ਤਕ 10,000 ਮੁਫਤ ਆਪ੍ਰੇਸ਼ਨ ਕਰਨ ਦਾ ਰਿਕਾਰਡ ਬਣਾਇਆ ਸੀ। ਇਨ੍ਹਾਂ ਵਿਚੋਂ 400 ਆਪ੍ਰੇਸ਼ਨ ਲਈ ਐੱਚ 2 ਐੱਚ ਫਾਊਂਡੇਸ਼ਨ ਨੇ ਪੈਸਾ ਮੁਹੱਈਆ ਕਰਵਾਇਆ ਸੀ। ਇਨ੍ਹਾਂ ਵਿਚੋਂ 34 ਆਪ੍ਰੇਸ਼ਨਾਂ ਲਈ ਵਿਸ਼ੇਸ਼ ਤੌਰ 'ਤੇ ਗਾਵਸਕਰ ਨੇ ਪੈਸਾ ਦਿੱਤਾ ਸੀ।