ਗਾਵਸਕਰ ਨੇ ਕੋਹਲੀ ਤੋਂ ਬਾਅਦ ਇਨ੍ਹਾਂ ਧਾਕੜ ਕ੍ਰਿਕਟਰਾਂ ਨੂੰ ਕਪਤਾਨੀ ਦੇ ਪ੍ਰਮੁੱਖ ਦਾਅਵੇਦਾਰ ਦੱਸਿਆ

09/29/2021 5:21:14 PM

ਨਵੀਂ ਦਿੱਲੀ-  ਭਾਰਤ ਦੇ ਸਾਬਕਾ ਕਪਤਾਨ ਸੁਨੀਲ ਗਾਵਸਕਰ ਨੇ ਖੁਲਾਸਾ ਕੀਤਾ ਹੈ ਕਿ ਉਹ ਆਉਣ ਵਾਲੇ ਦੋ ਟੀ-20 ਵਰਲਡ ਕੱਪ ਵਿੱਚ ਭਾਰਤੀ ਟੀਮ ਦੇ ਕਪਤਾਨ ਵਜੋਂ ਕਿਸ ਖਿਡਾਰੀ ਨੂੰ ਦੇਖਣਾ ਚਾਹੁਣਗੇ। ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਟੀ-20 ਵਰਲਡ ਕੱਪ 2021 ਤੋਂ ਬਾਅਦ ਟੀ-20 ਕ੍ਰਿਕਟ ਦੀ ਕਪਤਾਨੀ ਛੱਡਣ ਦਾ ਐਲਾਨ ਕੀਤਾ ਹੈ। ਇਸ ਦੇ ਬਾਵਜੂਦ, ਸੁਨੀਲ ਗਾਵਸਕਰ ਚਾਹੁੰਦੇ ਹਨ ਕਿ ਰੋਹਿਤ ਸ਼ਰਮਾ ਅਗਲੇ ਮਹੀਨੇ ਅਤੇ ਫਿਰ ਅਗਲੇ ਸਾਲ ਆਸਟਰੇਲੀਆ ਵਿੱਚ ਹੋਣ ਵਾਲੇ ਟੀ-20 ਵਿਸ਼ਵ ਕੱਪ ਵਿੱਚ ਟੀਮ ਇੰਡੀਆ ਦੀ ਕਪਤਾਨੀ ਸੰਭਾਲਣ। ਉਪ ਕਪਤਾਨ ਦੇ ਲਈ ਉਨ੍ਹਾਂ ਨੇ ਕੇ. ਐਲ. ਰਾਹੁਲ ਅਤੇ ਰਿਸ਼ਭ ਪੰਤ ਨੂੰ ਚੁਣਿਆ ਹੈ।

ਸੁਨੀਲ ਗਾਵਸਕਰ ਨੇ ਪੱਤਰਕਾਰਾਂ ਨਾਲ ਟੀਮ ਇੰਡੀਆ ਦੇ ਅਗਲੇ ਕਪਤਾਨ ਅਤੇ ਉਪ ਕਪਤਾਨ ਦੇ ਬਾਰੇ ਵਿੱਚ ਗੱਲ ਕੀਤੀ ਅਤੇ ਕਿਹਾ, "ਮੈਨੂੰ ਲਗਦਾ ਹੈ ਕਿ ਰੋਹਿਤ ਸ਼ਰਮਾ ਅਗਲੇ ਦੋ ਵਰਲਡ ਕੱਪਾਂ ਦੇ ਲਈ ਤਿਆਰ ਹਨ। ਤੁਸੀਂ ਕਹਿ ਸਕਦੇ ਹੋ ਕਿ ਉਹ ਬੈਕ-ਟੂ-ਬੈਕ ਹਨ, ਪਹਿਲਾ ਮੈਚ ਇੱਕ ਮਹੀਨੇ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਦੂਜਾ ਠੀਕ ਹੁਣ ਤੋਂ ਇੱਕ ਸਾਲ ਬਾਅਦ। ਇਸ ਲਈ ਸਪੱਸ਼ਟ ਹੈ ਕਿ ਤੁਸੀਂ ਇਸ ਖਾਸ ਪੜਾਅ 'ਤੇ ਬਹੁਤ ਸਾਰੇ ਕਪਤਾਨ ਨਹੀਂ ਬਦਲਣਾ ਚਾਹੋਗੇ। ਇਨ੍ਹਾਂ ਦੋਵਾਂ ਟੀ-20 ਵਿਸ਼ਵ ਕੱਪਾ ਲਈ ਰੋਹਿਤ ਸ਼ਰਮਾ ਨਿਸ਼ਚਤ ਤੌਰ 'ਤੇ ਭਾਰਤੀ ਟੀਮ ਦੀ ਕਪਤਾਨੀ ਲਈ ਮੇਰੀ ਚੋਣ ਰਹੇਗਾ।"

ਇਸ ਦੇ ਨਾਲ ਹੀ ਉਪ ਕਪਤਾਨ ਨੂੰ ਲੈ ਕੇ ਨੇ ਕਿਹਾ, "ਮੈਂ ਉਪ ਕਪਤਾਨ ਦੇ ਲਈ ਕੇ. ਐਲ. ਰਾਹੁਲ ਵੱਲ ਦੇਖ ਰਿਹਾ ਹਾਂ। ਮੈਂ ਰਿਸ਼ਭ ਪੰਤ ਨੂੰ ਵੀ ਧਿਆਨ ਵਿੱਚ ਰੱਖਾਂਗਾ, ਕਿਉਂਕਿ ਜਿਸ ਤਰ੍ਹਾਂ ਉਨ੍ਹਾਂ ਨੇ ਦਿੱਲੀ ਦੀ ਸਟਾਰ ਟੀਮ ਦੀ ਅਗਵਾਈ ਕੀਤੀ ਹੈ ਅਤੇ ਜਿਸ ਤਰੀਕੇ ਨਾਲ ਉਹ ਟੀ-20 ਫਾਰਮੈਟ ਗੇਂਦਬਾਜ਼ੀ 'ਚ ਬਦਲਾਅ ਕਰ ਰਹੇ ਹਨ, ਉਹ ਬਹੁਤ ਪ੍ਰਭਾਵਸ਼ਾਲੀ ਰਹੇ ਹਨ, ਨੋਰਖਿਆ ਅਤੇ ਰਬਾਡਾ ਦੀ ਵਰਤੋਂ ਅਜਿਹੇ ਚਲਾਕ ਢੰਗ ਨਾਲ ਕਰਦੇ ਹਨ ਕਿ ਉਨ੍ਹਾਂ ਵਿੱਚ ਸੱਚਮੁੱਚ ਸਟਰੀਟ-ਸਮਾਰਟ ਕਪਤਾਨ ਦਿਖਾਈ ਦਿੰਦਾ ਹੈ ਅਤੇ ਤੇਜ਼ੀ ਨਾਲ ਕੰਮ ਕਰਦੇ ਹਨ। ਇਸ ਲਈ ਹਾਂ, ਰਾਹੁਲ ਅਤੇ ਪੰਤ ਦੋ ਖਿਡਾਰੀ ਹਨ ਜਿਨ੍ਹਾਂ ਨੂੰ ਮੈਂ ਉਪ-ਕਪਤਾਨ ਦੇ ਰੂਪ ਵਿੱਚ ਦੇਖਾਂਗਾ।”

Tarsem Singh

This news is Content Editor Tarsem Singh