ਗਾਵਸਕਰ ਦਾ ਵੱਡਾ ਬਿਆਨ, ਲਾਹੌਰ ’ਚ ਬਰਫਬਾਰੀ ਹੋ ਸਕਦੀ ਹੈ ਪਰ ਭਾਰਤ-ਪਾਕਿ ਸੀਰੀਜ਼ ਨਹੀਂ

04/14/2020 5:49:06 PM

ਸਪੋਰਟਸ ਡੈਸਕ : ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਇਬ ਅਖਤਰ ਨੇ ਹਾਲ ਹੀ ’ਚ ਇਕ ਪੇਸ਼ਕਸ਼ ਰੱਖੀ ਸੀ, ਜਿਸ ਵਿਚ ਉਸ ਨੇ ਕੋਰੋਨਾ ਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਪੈਸੇ ਇੱਕਠੇ ਕਰਨ ਲਈ ਭਾਰਤ ਅਤੇ ਪਾਕਿਸਤਾਨ ਵਿਚਾਲੇ 3 ਮੈਚਾਂ ਦੀ ਵਨ ਡੇ ਸੀਰੀਜ਼ ਖੇਡਣ ਦੀ ਗੱਲ ਕਹੀ ਸੀ। ਸ਼ੋਇਬ ਨੇ ਖਾਲੀ ਸਟੇਡੀਅਮ ਵਿਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਕਰਾਉਣ ਦੀ ਗੱਲ ਕਹੀ ਸੀ। ਇਸ ਤੋਂ ਬਾਅਦ ਇਹ ਮਾਮਲਾ ਬਹੁਤ ਗਰਮ ਹੋ ਗਿਆ। ਭਾਰਤ ਅਤੇ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਆਹਮੋ-ਸਾਹਮਣੇ ਹੋ ਗਏ। ਹਾਲ ਹੀ ’ਚ ਭਾਰਤ ਦੇ ਕਪਤਾਨ ਕਪਿਲ ਦੇਵ ਨੇ ਸ਼ੋਇਬ ਅਖਤਰ ਦੀ ਪੇਸ਼ਕਸ਼ ਨੂੰ ਸਿਰੇ ਤੋਂ ਖਾਰਜ ਕਰਦਿਆਂ ਫਿੱਟਕਾਰ ਲਗਾਈ ਸੀ, ਜਿਸ ਤੋਂ ਬਾਅਦ ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਨੇ ਕਪਿਲ ਦੇਵ ’ਤੇ ਪਲਟਵਾਰ ਕਰਦਿਆਂ ਬਿਆਨ ਦਿੱਤਾ ਸੀ।

ਹੁਣ ਸੁਨੀਲ ਗਾਵਸਕਰ ਨੇ ਵੀ ਸ਼ੋਇਬ ਅਖਤਰ ਦੀ ਇਸ ਪੇਸ਼ਕਸ਼ ’ਤੇ ਆਪਣੀ ਟਿੱਪਣੀ ਦਿੱਤੀ ਹੈ। ਸਾਬਕਾ ਭਾਰਤੀ ਕ੍ਰਿਕਟਰ ਸੁਨੀਲ ਗਾਵਸਕਰ ਨੇ ਕਿਹਾ ਕਿ ਲਾਹੌਰ ਵਿਚ ਬਰਫਬਾਰੀ ਹੋ ਸਕਦੀ ਹੈ ਪਰ ਦੋ-ਪੱਖੀ ਸੀਰੀਜ਼ ਨਹੀਂ। ਸੁਨੀਲ ਗਾਵਸਕਰ ਨੇ ਪਾਕਿਸਤਾਨ ਦੇ ਸਾਬਕਾ ਕਪਤਾਨ ਰਮੀਜ ਰਾਜਾ ਦੇ ਯੂ. ਟਿਊਬ ’ਤੇ ਗੱਲਬਾਤ ਕੀਤੀ। ਜਦੋਂ ਰਮੀਜ ਰਾਜਾ ਨੇ ਸੁਨੀਲ ਤੋਂ ਇਸ ਬਾਰੇ ਪੁੱਛਿਆ ਤਾਂ ਗਾਵਸਕਰ ਨੇ ਹੱਸਦਿਆਂ ਜਵਾਬ ਦਿੱਤਾ। ਉਸ ਨੇ  ਕਿਹਾ ਲਾਹੌਰ ਵਿਚ ਬਰਫਬਾਰੀ ਹੋ ਸਕਦੀ ਹੈ ਪਰ ਮੌਜੂਦਾ ਹਾਲਾਤ ਵਿਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਦੋ-ਪੱਖੀ ਸੀਰੀਜ਼ ਨਹੀਂ ਹੋ ਸਕਦੀ।

ਦੱਸ ਦਈਏ ਕਿ 2008 ਤੋਂ ਬਾਅਦ ਭਾਰਤ ਨੇ ਪਾਕਿਸਤਾਨ ਦਾ ਦੌਰਾ ਨਹੀਂ ਕੀਤਾ। ਉੱਥੇ ਹੀ ਪਾਕਿਸਤਾਨ ਨੇ ਵਨ ਡੇ ਅਤੇ ਟੀ-20 ਸੀਰੀਜ਼ ਦੇ ਲਈ ਆਖਰੀ ਵਾਰ 2012 ਵਿਚ ਭਾਰਤ ਦਾ ਦੌਰਾ ਕੀਤਾ ਸੀ। ਇਨ੍ਹਾਂ ਦੋਵਾਂ ਦੇਸ਼ਾਂ ਨੇ ਪਿਛਲੇ 8 ਸਾਲ ਤੋਂ ਇਕ-ਦੂਜੇ ਦੇ ਨਾਲ ਕੋਈ ਬਾਈਲੈਟਰਲ ਸੀਰੀਜ਼ ਨਹੀਂ ਖੇਡੀ ਹੈ। ਗਾਵਸਕਰ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦੀ ਟੀਮਾਂ ਸਿਰਫ ਏਸ਼ੀਆ ਕੱਪ, ਵਰਲਡ ਕੱਪ ਜਾਂ ਹੋਰ ਕਿਸੇ ਵੀ ਆਈ. ਸੀ. ਸੀ. ਟੂਰਨਾਮੈਂਟ ਵਿਚ ਭਿੜ ਸਕਦੀ ਹੈ ਪਰ ਦੋਵੇਂ ਦੇਸ਼ਾਂ ਵਿਚਾਲੇ ਬਾਈਲੈਟਰਲ ਸੀਰੀਜ਼ ਦੀ ਕੋਈ ਸੰਭਾਵਨਾ ਨਹੀਂ ਹੈ। 

Ranjit

This news is Content Editor Ranjit