ਗੌਤਮ ਗੰਭੀਰ ਦੀ ਦਰਿਆਦਿਲੀ , ਮੌਤ ਨਾਲ ਜੰਗ ਲੜ ਰਹੀ ਪਾਕਿਸਤਾਨੀ ਬੱਚੀ ਦੀ ਕੀਤੀ ਮਦਦ

10/20/2019 4:13:42 PM

ਸਪੋਰਟਸ ਡੈਸਕ— ਸਾਬਕਾ ਭਾਰਤੀ ਕ੍ਰਿਕਟਰ ਅਤੇ ਮੌਜੂਦਾ ਭਾਜਪਾ ਸੰਸਦ ਮੈਂਬਰ ਗੌਤਮ ਗੰਭੀਰ ਇਕ ਫਿਰ ਮਦਦ ਲਈ ਅੱੱਗੇ ਆਏ ਹਾਲਾਂਕਿ ਇਸ ਵਾਰ ਉਨ੍ਹਾਂ ਨੇ ਪਾਕਿਸਤਾਨ ਦੀ ਇਕ ਬੱਚੀ ਦੀ ਮਦਦ ਲਈ ਹੱਥ ਵਧਾਏ ਹਨ। ਅਕਸਰ ਪਾਕਿਸਤਾਨ ਅਤੇ ਉਸ ਦੇ ਨੇਤਾਵਾਂ ਦੀਆਂ ਨੀਤੀਆਂ ਦੀ ਆਲੋਚਨਾ ਕਰਨ ਵਾਲੇ ਗੰਭੀਰ ਨੇ ਪਾਕਿਸਤਾਨ ਦੀ ਓਮੈਮਾ ਅਲੀ ਦੇ ਇਲਾਜ ਕਰਨ ਦਾ ਜ਼ਿੰਮਾ ਉਠਾਇਆ ਹੈ।

ਗੰਭੀਰ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇਕ ਚਿੱਠੀ ਸ਼ੇਅਰ ਕੀਤੀ ਹੈ ਜਿਸ 'ਚ ਉਨ੍ਹਾਂ ਨੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਤੋਂ ਅਲੀ ਦੇ ਦਿਲ ਦੇ ਆਪਰੇਸ਼ਨ ਲਈ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਵੀਜ਼ਾ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਆਪਣੀ ਚਿੱਠੀ 'ਚ ਪਾਕਿਸਤਾਨ 'ਚ ਭਾਰਤੀ ਦੂਤਾਵਾਸ ਤੋਂ ਵੀ ਅਲੀ ਦੇ ਪਰਿਵਾਰ ਨੂੰ ਵੀਜ਼ਾ ਦਿਵਾਉਣ ਦੀ ਗੱਲ ਕਹੀ ਹੈ।

ਕਵਿਤਾ ਲਿਖ ਕੇ ਗੰਭੀਰ ਮਦਦ

''ਉਸ ਪਾਰ ਤੋਂ ਇਕ ਨੰਨ੍ਹੇ ਦਿਲ ਨੇ ਦਸਤਕ ਦਿੱਤੀ,
ਇਸ ਪਾਰ ਦਿਲ ਨੇ ਸਾਰੀਆਂ ਸਰਹੱਦਾਂ ਮਿਟਾ ਦਿੱਤੀਆਂ

ਉਨ੍ਹਾਂ ਨੰਨ੍ਹੇ ਕਦਮਾਂ ਦੇ ਨਾਲ ਵਹਿੰਦੀ ਹੋਈ ਮਿੱਠੀ ਹਵਾ ਵੀ ਆਈ ਹੈ,
ਕਦੀ-ਕਦੀ ਅਜਿਹਾ ਵੀ ਲਗਦਾ ਹੈ ਕਿ ਜਿਵੇਂ ਧੀ ਘਰ ਆਈ ਹੈ।


 

ਜ਼ਿਕਰਯੋਗ ਹੈ ਕਿ ਗੰਭੀਰ ਨੇ ਹਾਲ ਹੀ 'ਚ ਗੌਤਮ ਗੰਭੀਰ ਫਾਊਂਡੇਸ਼ਨ ਦੇ ਤਹਿਤ ਸ਼ਹੀਦ ਜਵਾਨਾਂ ਦੇ 100 ਬੱਚਿਆਂ ਨੂੰ ਗੋਦ ਲੈਣ ਦੀ ਗੱਲ ਕਹੀ ਸੀ।

 

Tarsem Singh

This news is Content Editor Tarsem Singh