ਭਾਰਤ ਨੇ ਧੋਨੀ ਦੀ ਵਜ੍ਹਾ ਨਾਲ ਨਹੀਂ ਜਿੱਤਿਆ ਸੀ ਵਰਲਡ ਕੱਪ:ਗੌਤਮ ਗੰਭੀਰ

12/12/2018 12:25:13 PM

ਨਵੀਂ ਦਿੱਲੀ— ਟੀਮ ਇੰਡੀਆ ਨੂੰ ਦੋ ਵਰਲਡ ਕੱਪ ਜਿਤਾਉਣ ਵਾਲੇ ਬੱੱਲੇਬਾਜ਼ ਗੌਤਮ ਗੰਭੀਰ ਰਿਟਾਇਰਮੈਂਟ ਲੈ ਚੁੱਕੇ ਹਨ। ਆਪਣੇ ਰਿਟਾਇਰਮੈਂਟ ਤੋਂ ਬਾਅਦ ਇਸ ਖੱਬੇ ਹੱਥ ਦੇ ਬੱਲੇਬਾਜ਼ ਬਿਆਨ ਦਿੱਤਾ ਕਿ ਜਿੱਤ ਟੀਮ ਦੀ ਵਜ੍ਹਾ ਨਾਲ ਮਿਲਦੀ ਹੈ ਨਾ ਕਿ ਕਪਤਾਨ ਦੀ ਵਜ੍ਹਾ ਨਾਲ। ਗੰਭੀਰ ਨੇ ਕਿਹਾ 'ਭਾਰਤ 'ਚ ਕਪਤਾਨ ਨੂੰ ਜਿੱਤ ਦਾ ਕ੍ਰੈਡਿਟ ਮਿਲਣਾ ਇਕ ਖਤਰਨਾਕ ਟ੍ਰੈਂਡ ਹੈ। ਸੌਰਭ ਗਾਂਗੂਲੀ ਜਦੋਂ ਕਪਤਾਨ ਸਨ, ਜਦੋਂ ਐੱਮ.ਐੱਸ. ਧੋਨੀ ਕਪਤਾਨ ਬਣੇ ਅਤੇ ਹੁਣ ਵਿਰਾਟ ਕੋਹਲੀ ਕੋਲ ਕਪਤਾਨੀ ਹੈ, ਕੋਈ ਵੀ ਸੀਰੀਜ਼ ਜਿੱਤਣ ਤੋਂ ਬਾਅਦ ਕਪਤਾਨੀ ਜਿੱਤਣ ਤੋਂ ਬਾਅਦ ਜਿੱਤ ਦਾ ਸਿਹਰਾ ਦੇ ਦਿੱਤਾ ਜਾਂਦਾ ਹੈ, ਜਦੋਂ ਤੁਸੀਂ ਟੀਮ ਸਪੋਰਟ ਨਾਲ ਖੇਡਦੇ ਹੋ ਤਾਂ ਕਪਤਾਨ ਉਦੋਂ ਚੰਗਾ ਹੁੰਦਾ ਹੈ ਜੋਂ ਟੀਮ ਚੰਗੀ ਹੁੰਦੀ ਹੈ, ਇੱਕਲਾ ਕਪਤਾਨ ਕੁਝ ਨਹੀਂ ਜਿੱਤਾ ਸਕਦਾ।'

ਗਭੀਰ ਨੇ ਅੱਗੇ ਕਿਹਾ,' ਇਕੱਲਾ ਕਪਤਾਨ ਜੇਕਰ ਤੁਹਾਨੂੰ ਜਿਤਾ ਸਕਦਾ ਤਾਂ ਇਸ ਦੁਨੀਆ ਦੇ ਸਾਰੇ ਕਪਤਾਨ ਸਭ ਕੁਝ ਜਿੱਤ ਚੁੱਕੇ ਹੁੰਦੇ। ਟੀਮ ਜਿੰਨਾ ਚੰਗਾ ਖੇਡੇਗੀ, ਕਪਤਾਨ ਵੀ ਉਨਾਂ ਚੰਗਾ ਹੋਵੇਗਾ। ਕਪਤਾਨ ਨੂੰ ਗੇਂਦਬਾਜ਼, ਬੱਲੇਬਾਜ਼ ਅਤੇ ਫੀਲਡਰ ਤਿੰਨੋਂ ਚਾਹੀਦੇ ਹਨ। ਸਾਡੇ ਇੱਥੇ ਜੋ ਕਪਤਾਨ ਨੂੰ ਜਿੱਤ ਦਾ ਸਿਹਰਾ ਦੇਣ ਦਾ ਟ੍ਰੈਂਡ ਹੈ ਉਹ ਬਦਲਣਾ ਚਾਹੀਦਾ ਹੈ।' ਗੌਤਮ ਗੰਭੀਰ ਨੇ ਕਿਹਾ ਕਿ 2007 ਵਰਲਡ ਕੱਪ ਟੀ-20, 2011 ਵਰਲਡ ਕੱਪ 'ਚ ਸਭ ਤੋਂ ਵੱਡੇ ਮੈਚ ਵਿਨਰ ਯੁਵਰਾਜ ਸਿੰਘ ਸਨ ਪਰ ਲੋਕ ਧੋਨੀ ਨੂੰ ਸਾਰਾ ਕ੍ਰੈਡਿਟ ਦਿੰਦੇ ਹਨ ਕਿਉਂ ਕਿ ਉਹ ਕਪਤਾਨ ਸਨ। ਗੰਭੀਰ ਨੇ ਦੱਸਿਆ ਕਿ '2011 ਵਰਲਡ ਕਪ ਅਤੇ 2007 ਟੀ-20 ਵਰਲਡ ਕੱਪ 'ਚ ਯੁਵਰਾਜ ਸਿੰਘ ਤੋਂ ਜ਼ਿਆਦਾ ਯੋਗਦਾਨ ਕਿਸੇ ਖਿਡਾਰੀ ਦਾ ਨਹੀਂ ਸੀ ਪਰ ਯੁਵਰਾਜ ਸਿੰਘ ਨੂੰ ਵੀ ਇੰਨੀ ਕ੍ਰੈਡਿਟ ਨਹੀਂ ਮਿਲਿਆ, ਸਾਰਾ ਕ੍ਰੈਡਿਟ ਧੋਨੀ ਨੂੰ ਦਿੱਤਾ ਗਿਆ। ਮੈਨੂੰ ਨਹੀਂ ਲੱਗਦਾ ਕਿ ਯੁਵਰਾਜ ਸਿੰਘ ਦੇ ਬਿਨਾਂ ਟੀਮ ਇੰਡੀਆ ਕਦੀ ਸੈਮੀਫਾਈਨਲ ਜਾਂ ਫਾਈਨਲ ਤੱਕ ਪਹੁੰਚ ਪਾਉਂਦੀ। ਪਰ ਯੁਵਰਾਜ ਦੇ ਬਾਰੇ 'ਚ ਕੋਈ ਗੱਲ ਨਹੀਂ ਕਰਦਾ ਅਤੇ ਇਹ ਬਹੁਤ ਗਲਤ ਹੈ।'

ਗੰਭੀਰ ਮੁਤਾਬਕ ਸਾਲ 2007 ਵਰਲਡ ਟੀ-20 ਅਤੇ 2011 ਵਰਲਡ ਕੱਪ ਦੀ ਜਿੱਤ ਟੀਮ ਦੀ ਵਜ੍ਹਾ ਨਾਲ ਮਿਲੀ ਸੀ ਨਾ ਕਿ ਧੋਨੀ ਦੀ ਕਪਤਾਨੀ ਦੀ ਵਜ੍ਹਾ ਨਾਲ। ਗੰਭੀਰ ਨੇ ਕਿਹਾ,' ਸਾਲ 2007, 2011 ਦੇ ਵਰਲਡ ਕੱਪ 'ਚ ਹਰਭਜਨ ਸਿੰਘ, ਯੁਵਰਾਜ ਸਿੰਘ, ਜ਼ਹੀਰ ਖਾਨ, ਅਤੇ ਸਚਿਨ ਤੇਂਦੁਲਕਰ ਨੇ ਅਹਿਮ ਯੋਗਦਾਨ ਦਿੱਤਾ ਸੀ ਪਰ ਮੀਡੀਆ ਹਮੇਸ਼ਾ ਕਪਤਾਨ ਦੀ ਗੱਲ ਕਰਦਾ ਹੈ।  ਗੰਭੀਰ ਨੇ ਆਪਣੇ ਅਤੇ ਧੋਨੀ ਵਿਚਕਾਰ ਖਰਾਬ ਰਿਸ਼ਤਿਆਂ ਨੂੰ ਬਕਵਾਸ ਕਿਹਾ,' ਉਨ੍ਹਾਂ ਕਿਹਾ ,' ਲੋਕਾਂ ਦਾ ਕੰਮ ਹੈ ਕਹਿਣਾ ਇਸ ਦੇਸ਼ 'ਚ ਇੰਨੇ ਲੋਕ ਹਨ ਕਿ ਉਹ ਕੁਝ ਨਾ ਕੁਝ ਕਹਿੰਦੇ ਰਹਿੰਦੇ ਹਨ ਅਤੇ ਤੁਸੀਂ ਸਭ ਦਾ ਮੂੰਹ ਬੰਦ ਨਹੀਂ ਕਰ ਸਕਦੇ। ਮੇਰਾ ਧੋਨੀ ਨਾਲ ਬਹੁਤ ਚੰਗਾ ਰਿਸ਼ਤਾ ਹੈ, ਪਰ ਮੇਰਾ ਵਿਚਾਰ ਹੈ ਪਰ ਮੈਂ ਇਕ ਗੱਲ ਕਹਿੰਦਾ ਹਾਂ ਕਿ ਮੇਰੇ ਵਿਚਾਰ ਨਾਲ ਟੀਮ ਸਪੋਰਟ 'ਚ 15 ਦੇ 15 ਖਿਡਾਰੀ ਉਤਰਣੇ ਮਹੱਤਵਪੂਰਨ ਹਨ ਜਿਨੇ ਕੀ ਕਪਤਾਨ ਹਨ। ਟੀਮ ਸਪੋਰਟ 'ਚ ਕਪਤਾਨ ਦੇ ਫੈਸਲੇ ਨੂੰ ਸਹੀ ਉਨ੍ਹਾਂ ਦੀ ਟੀਮ ਬਣਾਉਂਦੀ ਹੈ, ਕਪਤਾਨ ਜੇਕਰ ਕੋਈ ਫੈਸਲਾ ਲੈਂਦਾ ਹੈ ਤਾਂ ਉਸਦੇ ਲਈ ਉਨ੍ਹਾਂ ਕੋਲ ਗੇਂਦਬਾਜ਼-ਬੱਲੇਬਾਜ਼ ਵੀ ਹੋਣੇ ਚਾਹੀਦੇ ਹਨ। ਕਪਤਾਨ ਨੇ ਜੇਕਰ ਕੋਈ ਫੈਸਲਾ ਲਿਆ ਅਤੇ ਉਸਦੇ ਖਿਡਾਰੀਆਂ ਕੋਲ ਕਾਬਲੀਅਤ ਹੀ ਨਹੀਂ ਹੈ ਤਾਂ ਉਹ ਫੈਸਲਾ ਕਦੀ ਸਹੀ ਨਹੀਂ ਹੋ ਪਾਵੇਗਾ।'

ਗੰਭੀਰ ਨੇ ਅੱਗੇ ਕਿਹਾ ਕਿ ਵਿਰਾਟ ਕਹੋਲੀ ਨੂੰ ਵੀ ਜਿੱਤ ਦਾ ਕ੍ਰੈਡਿਟ ਦੇਣਾ ਚਾਹੀਦਾ ਹੈ। ਗੰਭੀਰ ਨੇ ਕਿਹਾ,' ਵਿਰਾਟ ਕੋਹਲੀ ਕੋਲ ਰੋਹਿਤ ਸ਼ਰਮਾ ਹੈ, ਪੁਜਾਰਾ ਹੈ, ਰੋਹਿਤ ਸ਼ਰਮਾ ਹੈ,ਬੁਮਰਾਹ ਹੈ, ਅਸ਼ਵਿਨ ਅਤੇ ਜਡੇਜਾ ਹਨ। ਇਹ ਲੋਕ ਬਹੁਤ ਮਹੱਤਵਪੂਰਨ ਹਨ ਭਾਰਤੀ ਕ੍ਰਿਕਟ ਲਈ, ਤਾਂ ਸਾਰਾ ਕ੍ਰੈਡਿਟ ਕਪਤਾਨ ਨੂੰ ਕਿਉਂ? ਕਪਤਾਨ ਨੂੰ ਸਾਰਾ ਕ੍ਰੈਡਿਟ ਦੇਣ ਨਾਲ ਤੁਸੀਂ ਇਹ ਸੋਚ ਪੈਦਾ ਕਰ ਰਹੇ ਹੋ ਕਿ ਦੂਜੇ ਖਿਡਾਰੀਆਂ ਨੂੰ ਕੋਈ ਮਹੱਤਤਾ ਨਹੀਂ ਮਿਲ ਰਹੀ ਹੈ, ਕਿਤੇ ਨਾ ਕਿਤੇ ਖਿਡਾਰੀਆਂ ਦੇ ਮਨ 'ਚ ਇਹ ਖਿਆਲ ਆ ਸਕਦਾ ਹੈ।'

suman saroa

This news is Content Editor suman saroa