ਮੈਚ ਦੌਰਾਨ ਗੰਭੀਰ ਨੂੰ ਅੰਪਾਇਰ 'ਤੇ ਆਇਆ ਗੁੱਸਾ, ਪਹੁੰਚੇ ਪਵੇਲੀਅਨ

11/13/2018 11:04:08 AM

ਨਵੀਂ ਦਿੱਲੀ— ਰਣਜੀ ਟ੍ਰਾਫੀ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਅਤੇ ਇਸ ਟੂਰਨਾਮੈਂਟ 'ਚ ਹਿੱਸਾ ਲੈਣ ਵਾਲੀਆਂ ਸਾਰੀਆਂ ਟੀਮਾਂ ਨੇ ਖਿਤਾਬ ਲਈ ਜ਼ੋਰ ਲਗਾਉਣਾ ਸ਼ੁਰੂ ਕਰ ਦਿੱਤਾ ਹੈ। ਇਸੇ ਕੜੀ 'ਚ ਦਿੱਲੀ ਦੀ ਟੀਮ ਵੀ ਹਿਮਾਚਲ ਪ੍ਰਦੇਸ਼ ਤੋਂ ਆਪਣੇ ਘਰ ਫਿਰੋਜ਼ਸ਼ਾਹ ਕੋਟਲਾ ਮੈਦਾਨ 'ਤੇ ਮੈਚ ਖੇਡ ਰਹੀ ਸੀ। ਇਸ ਮੈਚ 'ਚ ਇਕ ਮੌਕੇ 'ਤੇ ਗੌਤਮ ਗੰਭੀਰ ਅੰਪਾਇਰ ਦੇ ਫੈਸਲੇ 'ਤੇ ਗੁੱਸੇ ਹੋ ਗਏ।

ਇਸ ਮੈਚ 'ਚ ਦਿੱਲੀ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਸੀ। ਗੌਤਮ ਗੰਭੀਰ ਅਤੇ ਹਿਤੇਨ ਦਲਾਲ ਦੀ ਜੋੜੀ ਨੇ ਆਪਣੀ ਟੀਮ ਨੂੰ ਮਜ਼ਬੂਤ ਸ਼ੁਰੂਆਤ ਦਿੱਤੀ ਅਤੇ ਦੋਨਾਂ ਨੇ ਪਹਿਲੇ ਵਿਕਟ ਲਈ 96 ਦੌੜਾਂ ਜੋੜ ਲਈਆਂ। ਇਸ ਸਮੇਂ ਗੌਤਮ ਗੰਭੀਰ 44 ਦੇ ਨਿਜੀ ਸਕੋਰ 'ਤੇ ਬੈਟਿੰਗ ਕਰ ਰਹੇ ਸਨ। ਇਸ ਮੌਕੇ 'ਤੇ ਸਪਿਨ ਗੇਂਦਬਾਜ਼ ਮਯੰਕ ਡਾਗਰ ਦੀ ਇਕ ਗੇਂਦ ਸ਼ਾਟ ਲੈੱਗ 'ਤੇ ਖੜੇ ਫੀਲਡਰ ਵੱਲ ਚੱਲੀ ਗਈ। ਇਸ 'ਤੇ ਹਿਮਾਚਲ ਪ੍ਰਦੇਸ਼ ਦੀ ਟੀਮ ਨੇ ਗੰਭੀਰ ਦੇ ਵਿਕਟ ਲਈ ਅਪੀਲ ਕਰ ਦਿੱਤੀ ਅਤੇ ਅੰਪਾਇਰ ਨੇ ਉਨ੍ਹਾਂ ਨੂੰ ਆਊਟ ਕਰਾਰ ਦੇ ਦਿੱਤਾ।


ਸ਼ਾਇਦ ਅੰਪਾਇਰ ਦਾ ਇਹ ਫੈਸਲਾ ਸਹੀਂ ਨਹੀਂ ਸੀ ਅਤੇ ਗੇਂਦ ਗੰਭੀਰ ਦੇ ਬੈਟ ਜਾਂ ਗਲਬਜ਼ ਨੂੰ ਛੂ ਨਹੀਂ ਪਾਈ ਸੀ, ਬਲਕਿ ਇਹ ਥਾਈ ਪੈਡ ਨਾਲ ਟਕਰਾ ਕੇ ਫੀਲਡਰ ਕੋਲ ਗਈ। ਅੰਪਾਇਰ ਦੇ ਇਸ ਫੈਸਲੇ 'ਤੇ ਗੰਭੀਰ ਗੁੱਸੇ ਹੋਏ ਅਤੇ ਗੁੱਸਾ ਦਿਖਾਉਂਦੇ ਹੋਏ ਪਵੇਲੀਅਨ ਵੱਲ ਚੱਲੇ ਗਏ। ਗੰਭੀਰ ਤੋਂ ਬਾਅਦ ਧੁਰਵ ਸ਼ੌਰੇ (88) ਨੇ ਟੀਮ ਨੂੰ ਸੰਭਾਲਿਆ ਅਤੇ ਦਿੱਲੀ ਨੂੰ ਮਜ਼ਬੂਤ ਸਥਿਤੀ 'ਚ ਲਿਆ ਦਿੱਤਾ।
ਹਾਲਾਂਕਿ ਸ਼ਾਮ ਹੁੰਦੇ-ਹੁੰਦੇ ਹਿਮਾਚਲ ਪ੍ਰਦੇਸ਼ ਨੇ ਮੈਚ 'ਚ ਵਾਪਸੀ ਕਰ ਲਈ ਅਤੇ ਪਹਿਲੇ ਦਿਨ ਦਾ ਖੇਡ ਖਤਮ ਹੋਣ ਤੱਕ ਦਿੱਲੀ ਦੇ 8 ਵਿਕਟ ਆਪਣੀ ਝੋਲੀ ਪਾ ਲਏ। ਮੰਗਲਵਾਰ ਨੂੰ ਦਿੱਲੀ ਦੀ ਟੀਮ 305 ਦੌੜਾਂ ਦੇ ਸਕੋਰ ਨਾਲ ਆਪਣੀ ਪਾਰੀ ਨੂੰ ਅੱਗੇ ਵਧਾਉਣ ਉਤਰੇਗੀ।

 

suman saroa

This news is Content Editor suman saroa