ਸੁਆਰੇਜ ਕਚਰਾ ਬੇਚ ਕੇ ਕਮਾਏ ਪੈਸਿਆਂ ਨਾਲ ਡੇਟ ''ਤੇ ਲੈ ਕੇ ਗਿਆ ਸੀ ਸੋਫੀਆ ਨੂੰ

02/23/2018 5:16:56 AM

ਜਲੰਧਰ — ਉਰੂਗਵੇ ਦੀਆਂ ਗਲੀਆਂ ਵਿਚ ਖੇਡਿਆ ਸੁਆਰੇਜ ਕਦੇ ਫੁੱਟਬਾਲਰ ਨਹੀਂ ਬਣਦਾ ਜਦੋਂ ਤਕ ਉਹ ਸੋਫੀਆ ਨਾਲ ਨਹੀਂ ਮਿਲਦਾ।  ਸੋਫੀਆ ਨੂੰ ਪਹਿਲੀ ਨਜ਼ਰ ਵਿਚ ਸੁਆਰੇਜ ਦਿਲ ਦੇ ਬੈਠਾ ਸੀ। ਸੁਆਰੇਜ ਨੇ ਦੱਸਿਆ ਕਿ 2001 ਵਿਚ ਜਦੋਂ ਉਹ  ਸੋਫੀਆ ਨੂੰ ਪਹਿਲੀ ਡੇਟ 'ਤੇ ਲੈ ਕੇ ਗਿਆ ਸੀ ਤਾਂ ਉਸ ਕੋਲ ਪੈਸੇ ਨਹੀਂ ਸਨ ਤੇ ਉਸ ਨੇ ਘਰ ਦਾ ਕਚਰਾ ਇਕੱਠਾ ਕਰ ਕੇ ਵੇਚ ਕੇ ਪੈਸੇ ਇਕੱਠੇ ਕੀਤੇ ਤੇ ਫਿਰ ਸੋਫੀਆ ਨੂੰ ਡੇਟ 'ਤੇ ਲੈ ਕੇ ਗਿਆ ਸੀ। ਸੁਆਰੇਜ ਫਿਰ ਤੋਂ ਸੋਫੀਆ ਨਾਲ ਮਿਲਣਾ ਚਾਹੁੰਦਾ ਸੀ। ਇਸ ਲਈ ਉਸ ਨੇ ਫੁੱਟਬਾਲ ਖੇਡਣਾ ਸ਼ੁਰੂ ਕੀਤਾ। 
ਸੁਆਰੇਜ ਨੇ ਇਕ ਇੰਟਰਵਿਊ ਵਿਚ ਕਿਹਾ ਸੀ ਕਿ ਉਸ ਸਮੇਂ ਉਸ ਨੂੰ ਲੱਗਦਾ ਸੀ ਕਿ ਫੁੱਟਬਾਲ ਖੇਡ ਕੇ ਉਹ ਯੂਰਪ ਆਸਾਨੀ ਨਾਲ ਜਾ ਸਕਦਾ ਹੈ। ਇਸੇ ਬਹਾਨੇ ਉਹ ਆਪਣੇ ਪਿਆਰ ਸੋਫੀਆ ਨਾਲ ਵੀ ਮਿਲ ਲਵੇਗਾ।
ਆਖਿਰਕਾਰ ਦੋਵੇਂ ਬਾਰਸੀਲੋਨਾ ਵਿਚ ਮਿਲੇ ਤਾਂ ਸੁਆਰੇਜ ਨੇ ਪਿਆਰ ਦਾ ਇਜ਼ਹਾਰ ਕੀਤਾ। ਸੋਫੀਆ ਇਸ ਨੂੰ ਨਕਾਰ ਨਾ ਸਕੀ। ਲੰਬੀ ਡੇਟਿੰਗ ਤੋਂ ਬਾਅਦ 2009 ਵਿਚ ਦੋਵਾਂ ਨੇ ਵਿਆਹ ਕਰ ਲਿਆ। ਦੋਵਾਂ ਦੇ ਹੁਣ ਦੋ ਬੱਚੇ ਹਨ। ਵੱਡੀ ਬੇਟੀ ਡੇਲਿਫਨਾ ਤੇ ਛੋਟਾ ਬੇਟਾ ਬੈਂਜਾਮਿਨ  ਹਨ। ਫੁੱਟਬਾਲ ਜਗਤ ਵਿਚ ਸੁਆਰੇਜ ਨੂੰ ਖੁੰਖਾਰ ਫੁੱਟਬਾਲਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਕਿਉਂਕਿ ਦੋ ਮੌਕਿਆਂ 'ਤੇ ਫੁੱਟਬਾਲ ਖੇਡਦੇ ਸਮੇਂ ਉਹ ਵਿਰੋਧੀ ਖਿਡਾਰੀਆਂ ਨੂੰ ਦੰਦਾਂ ਨਾਲ ਕੱਟ ਚੁੱਕਾ ਹੈ।