ਗਾਂਗੁਲੀ ਮਾਮਲੇ ''ਤੇ ਸੁਣਵਾਈ ਜਨਵਰੀ ਤਕ ਟਲੀ

12/09/2020 9:26:57 PM

ਨਵੀਂ ਦਿੱਲੀ– ਸੁਪਰੀਮ ਕੋਰਟ ਨੇ ਕ੍ਰਿਕਟ ਸੁਧਾਰਾਂ ਨਾਲ ਸਬੰਧਤ ਮਾਮਲਿਆਂ ਨੂੰ ਲੈ ਕੇ ਰਾਜ ਕ੍ਰਿਕਟ ਸੰਘਾਂ ਦੀਆਂ ਪਟੀਸ਼ਨਾਂ ਦਾ ਬੁੱਧਵਾਰ ਨੂੰ ਨਿਪਟਾਰਾ ਕਰ ਦਿੱਤਾ। ਚੋਟੀ ਦੀ ਅਦਾਲਤ ਨੇ ਹਾਲਾਂਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ.ਆਈ.) ਦੇ ਮੁਖੀ ਸੌਰਭ ਗਾਂਗੁਲੀ, ਸਕੱਤਰ ਜੈ ਸ਼ਾਹ ਤੇ ਸਹਿ ਸਕੱਤਰ ਜਯੇਸ਼ ਜਾਰਜ ਦੇ ਅਹੁਦਿਆਂ 'ਤੇ ਬਣੇ ਰਹਿਣ ਨਾਲ ਸਬੰਧਤ ਪਟੀਸ਼ਨ 'ਤੇ ਸੁਣਵਾਈ ਅਗਲੇ ਸਾਲ ਜਨਵਰੀ ਤਕ ਲਈ ਟਾਲ ਦਿੱਤੀ। ਇਨ੍ਹਾਂ ਦਾ ਕਾਰਜਕਾਲ ਕੁਝ ਮਹੀਨੇ ਪਹਿਲਾਂ ਖਤਮ ਹੋ ਚੁੱਕਾ ਹੈ। ਬੀ. ਸੀ. ਸੀ.ਆਈ. ਨੇ ਕੋਰਟ ਵਿਚ ਇਕ ਅਰਜੀ ਦਾਖਲ ਕਰਕੇ ਲੋਢਾ ਕਮੇਟੀ ਵਲੋਂ ਬਣਾਏ ਗਏ ਸੰਵਿਧਾਨ ਵਿਚ ਮਹੱਤਵਪੂਰਨ ਸੋਧਾਂ ਦੀ ਮੰਗ ਕੀਤੀ ਹੈ। ਸੁਪਰੀਮ ਕੋਰਟ ਹੁਣ ਇਸ ਮਾਮਲੇ ਵਿਚ ਜਨਵਰੀ ਦੇ ਤੀਜੇ ਹਫਤੇ ਵਿਚ ਸੁਣਵਾਈ ਹੋਵੇਗੀ।

ਨੋਟ- ਗਾਂਗੁਲੀ ਮਾਮਲੇ 'ਤੇ ਸੁਣਵਾਈ ਜਨਵਰੀ ਤਕ ਟਲੀ। ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।

Gurdeep Singh

This news is Content Editor Gurdeep Singh