BCCI ਪ੍ਰਧਾਨ ਗਾਂਗੁਲੀ ਦਾ ਵੱਡਾ ਫੈਸਲਾ, ਹੁਣ ਟੀਮ ਇੰਡੀਆ ਦੀ ਚੋਣ ਨਹੀਂ ਕਰਨਗੇ MSK ਪ੍ਰਸ਼ਾਦ

12/02/2019 12:06:46 PM

ਮੁੰਬਈ : ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਪ੍ਰਧਾਨ ਸੌਰਵ ਗਾਂਗੁਲੀ ਨੇ ਐਤਵਾਰ ਨੂੰ ਸੰਕੇਤ ਦਿੱਤੇ ਕਿ ਚੋਣ ਕਮੇਟੀ ਦੇ ਜਿਨ੍ਹਾਂ ਮੈਂਬਰਾਂ ਦਾ ਕਾਰਜਕਾਲ ਖਤਮ ਹੋ ਗਿਆ ਹੈ ਉਨ੍ਹਾਂ ਨੂੰ ਕਾਰਜਕਾਲ ਨਹੀਂ ਵਧਾਇਆ ਜਾਵੇਗਾ ਕਿਉਂਕਿ ਤੁਸੀਂ ਆਪਣੇ ਕਾਰਜਕਾਲ ਤੋਂ ਵੱਧ ਸਮੇਂ ਤਕ ਅਹੁਦੇ 'ਤੇ ਨਹੀਂ ਬਣੇ ਰਹਿ ਸਕਦੇ।

ਗਾਂਗੁਲੀ ਨੇ ਬੀ. ਸੀ. ਸੀ. ਆਈ. ਦੀ 88ਵੀਂ ਸਾਲਾਨਾ ਆਮ ਬੈਠਕ (ਏ. ਜੀ. ਐੱਮ.) ਤੋਂ ਬਾਅਦ ਕਿਹਾ, ''ਕਾਰਜਕਾਲ ਖਤਮ ਹੋ ਗਿਆ ਹੈ ਮਤਲਬ ਕਾਰਜਕਾਲ ਖਤਮ ਹੋ ਚੁੱਕਿਆ ਹੈ। ਤੁਸੀਂ ਕਾਰਜਕਾਲ ਤੋਂ ਵੱਧ ਸਮੇਂ ਤਕ ਆਪਣੇ ਅਹੁਦੇ ਤਕ ਨਹੀਂ ਰਹਿ ਸ ਕਦੇ ਅਤੇ ਉਨ੍ਹਾਂ ਵਿਚੋਂ ਕਈ ਅਧਿਕਾਰੀਆਂ ਦਾ ਕਾਰਜਕਾਲ ਖਤਮ ਨਹੀਂ ਹੋਇਆ ਹੈ, ਇਸ ਲਈ ਉਹ ਬਣੇ ਰਹਿਣਗੇ ਅਤੇ ਮੈਨੂੰ ਲਗਦਾ ਹੈ ਕਿ ਇਸ ਵਿਚ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ। ਉਹ ਹਰ ਸਾਲ ਚੋਣਕਾਰਾਂ ਦੀ ਨਿਯੁਕਤੀ ਨਹੀਂ ਕਰ ਸਕਦੇ। ਤੁਸੀਂ ਜ਼ਰੂਰ ਸੁਣਿਆ ਹੋਵੇਗਾ ਕਿ ਕੌਮਾਂਤਰੀ ਕ੍ਰਿਕਟ ਕੌਂਸਿਲ (ਆਈ. ਸੀ. ਸੀ.) ਹਰੇਕ ਸਾਲ ਟੂਰਨਾਮੈਂਟ ਚਾਹੁੰਦੀ ਹੈ। ਇਸ ਦਾ ਮਤਲਬ ਇਹ ਨਹੀਂ ਹੈ ਕਿ ਚੋਣਕਾਰ ਹਮੇਸ਼ਾ ਬਣੇ ਰਹਿਣਗੇ। ਸਾਡੇ ਇੱਥੇ ਕਾਰਜਕਾਲ ਤੈਅ ਹੈ ਅਤੇ ਸਾਨੂੰ ਉਸ ਦਾ ਧਿਆਨ ਰੱਖਣੀ ਚਾਹੀਦਾ ਹੈ।''

ਸਿਲੈਕਟਰਾਂ ਦਾ ਕਾਰਜਕਾਲ 5 ਸਾਲ ਕਰਨ ਦਾ ਵਿਚਾਰ

ਗਾਂਗੁਲੀ ਦੇ ਬਿਆਨ ਤੋਂ ਲਗਦਾ ਹੈ ਕਿ ਨਵੇਂ ਚੋਣਕਾਰਾਂ ਦਾ ਕਾਰਜਕਾਲ 5 ਸਾਲ ਦਾ ਹੋਵੇਗਾ। ਉਸ ਦਾ ਕਾਰਜਕਾਲ 5 ਸਾਲ ਦਾ ਹੈ, ਉਹ 5 ਸਾਲ ਤਕ ਰਹਿ ਸਕਦੇ ਹਨ ਪਰ ਅਸੀਂ ਇਹ ਕਰਾਂਗੇ ਕਿ ਅਸੀਂ ਚੋਣਕਾਰਾਂ ਦਾ ਕਾਰਜਕਾਲ ਤੈਅ ਕਰ ਕੇ ਉਨ੍ਹਾਂ ਦੀ ਨਿਯੁਕਤੀ ਕਰਾਂਗੇ।'' ਪ੍ਰਸ਼ਾਦ ਦੀ ਅਗਵਾਈ ਵਾਲੀ ਚੋਣ ਕਮੇਟੀ ਦੇ ਕੰਮ ਬਾਰੇ ਗਾਂਗੁਲੀ ਨੇ ਕਿਹਾ, ''ਉਨ੍ਹਾਂ ਨੇ ਚੰਗੀ ਭੂਮਿਕਾ ਨਿਭਾਈ ਹੈ। ਟੀਮ ਨੇ ਚੰਗਾ ਪ੍ਰਦਰਸ਼ਨ ਕੀਤਾ ਅਤੇ ਸਾਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਹੈ।''