ਧੋਨੀ ਦੀ ਨਵੰਬਰ 'ਚ ਵਾਪਸੀ ਦੇ ਐਲਾਨ 'ਤੇ ਬੋਲੇ ਗੰਭੀਰ- ਮਨਮਰਜ਼ੀ ਨਹੀਂ ਚੱਲਦੀ, ਚੋਣਕਰਤਾਵਾਂ ਨਾਲ ਕਰਨ ਗੱਲ

09/26/2019 5:41:41 PM

ਸਪੋਰਟਸ ਡੈਸਕ— ਟੀਮ ਇੰਡੀਆ ਦੇ ਸਾਬਕਾ ਭਾਰਤੀ ਕਪਤਾਨ ਅਤੇ ਵਿਕਟਕੀਪਰ ਐੱਮ ਐੱਸ ਧੋਨੀ ਇਨ੍ਹੀਂ ਦਿਨੀਂ ਬ੍ਰੇਕ 'ਤੇ ਹਨ. ਧੋਨੀ ਵਰਲਡ ਕੱਪ ਤੋਂ ਬਾਅਦ ਹੋਈ ਵੈਸਟਇੰਡੀਜ਼ ਅਤੇ ਦੱਖਣੀ ਅਫਰੀਕਾ ਖਿਲਾਫ ਟੀ-20 ਸੀਰੀਜ਼ 'ਚ ਨਹੀਂ ਖੇਡੇ ਸਨ। ਦੱਸਿਆ ਜਾ ਰਿਹਾ ਹੈ ਕਿ ਧੋਨੀ ਨੇ ਆਪ ਹੀ ਇਸ ਦੇ ਲਈ ਆਰਾਮ ਲਿਆ ਸੀ। ਰਿਪੋਰਟਸ ਮੁਤਾਬਕ ਨਵੰਬਰ 'ਚ ਧੋਨੀ ਟੀਮ ਨਾਲ ਜੁੜਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਇਸ ਮੁੱਦੇ 'ਤੇ ਸਾਬਕਾ ਖਿਡਾਰੀ ਅਤੇ ਬੀਜੇਪੀ ਵਿਧਾਇਕ ਗੌਤਮ ਗੰਭੀਰ ਨੇ ਸਖਤ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਧੋਨੀ ਨਾਲ ਚੋਣਕਰਤਾਵਾਂ ਨੂੰ ਗੱਲਬਾਤ ਕਰਨੀ ਚਾਹੀਦੀ ਹੈ ਕਿਉਂਕਿ ਕੋਈ ਵੀ ਖਿਡਾਰੀ ਆਪਣੀ ਮਰਜ਼ੀ ਨਾਲ ਸੀਰੀਜ਼ ਦੀ ਚੋਣ ਨਹੀਂ ਕਰ ਸਕਦਾ।ਦਿੱਲੀ 'ਚ ਇਕ ਪ੍ਰੋਗਰਾਮ 'ਚ ਗੌਤਮ ਗੰਭੀਰ ਤੋਂ ਧੋਨੀ ਦੀ ਰਿਟਾਇਰਮੈਂਟ ਦੇ ਮੁੱਦੇ 'ਤੇ ਸਵਾਲ ਪੁੱਛੇ ਗਏ, ਜਿਨ੍ਹਾਂ 'ਤੇ ਉਨ੍ਹਾਂ ਕਿਹਾ, 'ਮੈਂ ਹਮੇਸ਼ਾ ਕਿਹਾ ਹੈ ਕਿ ਰਿਟਾਇਰਮੈਂਟ ਦਾ ਫੈਸਲਾ ਹਰ ਕਿਸੀ ਦਾ ਨਿੱਜੀ ਫੈਸਲਾ ਹੁੰਦਾ ਹੈ। ਮੈਨੂੰ ਲੱਗਦਾ ਹੈ ਕਿ ਚੋਣਕਰਤਾਵਾਂ ਨੂੰ ਧੋਨੀ ਨਾਲ ਗੱਲ ਕਰਨੀ ਚਾਹੀਦੀ ਹੈ ਅਤੇ ਪੁੱਛਣਾ ਚਾਹੀਦਾ ਹੈ ਕਿ ਉਨ੍ਹਾਂ ਰਣਨੀਤੀ ਕੀ ਹੈ ਕਿਉਂਕਿ ਜੇ ਤੁਸੀਂ ਭਾਰਤ ਲਈ ਖੇਡਦੇ ਹੋ, ਤਾਂ ਤੁਸੀਂ ਆਪ ਸੀਰੀਜ਼ ਦੀ ਚੋਣ ਨਹੀਂ ਕਰ ਸਕਦੇ।