ਗੇਨਬ੍ਰਿਜ LPGA : ਅਦਿਤੀ ਸਾਂਝੇ ਤੌਰ 'ਤੇ 13ਵੇਂ ਸਥਾਨ 'ਤੇ, ਲੀਡੀਆ ਨੇ ਜਿੱਤਿਆ ਖਿਤਾਬ

02/01/2022 8:29:50 PM

ਬੋਕ ਰੈਟਨ (ਅਮਰੀਕਾ)- ਭਾਰਤੀ ਗੋਲਫਰ ਅਦਿਤੀ ਅਸ਼ੋਕ ਨੇ 2022 ਸੈਸ਼ਨ ਦੇ ਪ੍ਰਭਾਵੀ ਸ਼ੁਰੂਆਤ ਕਰਦੇ ਹੋਏ ਐਤਵਾਰ ਨੂੰ ਇੱਥੇ ਗੇਨਬ੍ਰਿਜ ਐੱਲ. ਪੀ. ਜੀ. ਏ. ਟੂਰਨਾਮੈਂਟ ਵਿਚ ਸਾਂਝੇ ਤੌਰ 'ਤੇ 13ਵਾਂ ਸਥਾਨ ਹਾਸਲ ਕੀਤਾ। ਟੋਕੀਓ ਓਲੰਪਿਕ ਵਿਚ ਚੌਥੇ ਸਥਾਨ 'ਤੇ ਰਹੀ ਅਦਿਤੀ ਨੇ ਆਖਰੀ ਦੌਰ ਵਿਚ 3 ਬਰਡੀ ਅਤੇ ਇਕ ਬੋਗੀ ਨਾਲ ਅੰਡਰ-70 ਦਾ ਸਕੋਰ ਬਣਾਇਆ। ਉਸਦਾ ਕੁੱਲ ਸਕੋਰ ਚਾਰ ਅੰਡਰ 284 ਦਾ ਰਿਹਾ। ਅਦਿਤੀ ਦੇ ਕੋਲ ਚੋਟੀ 10 ਵਿਚ ਜਗ੍ਹਾ ਬਣਾਉਣ ਦਾ ਮੌਕਾ ਸੀ ਪਰ ਤੀਜੇ ਦੌਰ ਵਿਚ ਠੰਡ ਤੇ ਤੇਜ਼ ਹਵਾਵਾਂ ਦੇ ਵਿਚਾਲੇ ਉਹ 76 ਦੇ ਸਕੋਰ ਨਾਲ ਲੀਡਰ ਬੋਰਡ ਵਿਚ ਹੇਠਾ ਖਿਸਕ ਗਈ।

ਇਹ ਖ਼ਬਰ ਪੜ੍ਹੋ- ਰਾਸ਼ਟਰਮੰਡਲ ਖੇਡਾਂ 'ਚ ਖੇਡੀ ਜਾਵੇਗੀ ਕ੍ਰਿਕਟ, ਭਾਰਤ ਸਮੇਤ ਇਹ 8 ਟੀਮਾਂ ਲੈਣਗੀਆਂ ਹਿੱਸਾ


ਨਿਊਜ਼ੀਲੈਂਡ ਦੀ ਲੀਡੀਆ ਨੂੰ 1979 ਵਿਚ ਨੌਂਸੀ ਲੋਪੇਜ ਤੋਂ ਬਾਅਦ 25 ਸਾਲਾ ਦੀ ਉਮਰ ਤੋਂ ਪਹਿਲਾਂ 17 ਖਿਤਾਬ ਜਿੱਤਣ ਵਾਲੀ ਪਹਿਲੀ ਖਿਡਾਰੀ ਬਣੀ। ਲੀਡੀਆ ਨੇ ਆਖਰੀ ਦੌਰ ਵਿਚ 69 ਦੇ ਸਕੋਰ ਨਾਲ ਕੁੱਲ 14 ਅੰਡਰ ਦਾ ਸਕੋਰ ਬਣਾ ਕੇ ਇਕ ਸ਼ਾਟ ਦੀ ਬੜ੍ਹਤ ਦੇ ਨਾਲ ਖਿਤਾਬ ਜਿੱਤਿਆ। ਡੇਨੀਅਲ ਕੈਂਗ (68) ਕੁੱਲ 13 ਅੰਡਰ ਦੇ ਸਕੋਰ ਦੇ ਨਾਲ ਦੂਜੇ ਸਥਾਨ 'ਤੇ ਰਹੀ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh