ਵੈਸਟਇੰਡੀਜ਼ ਵਿਸ਼ਵ ਕੱਪ ਲਈ ਪੂਰੀ ਤਰ੍ਹਾਂ ਤਿਆਰ : ਕੋਟ੍ਰੋਲ
05/29/2019 2:44:00 AM
ਲੰਡਨ— ਵੈਸਟਇੰਡੀਜ਼ ਦੇ ਤੇਜ਼ ਗੇਂਦਬਾਜ਼ ਸ਼ੈਲਡਨ ਕੋਟ੍ਰੋਲ ਨੇ ਕਿਹਾ ਹੈ ਕਿ ਵਿੰਡੀਜ਼ ਵਿਸ਼ਵ ਕੱਪ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ ਅਤੇ ਟੀਮ ਇਸ ਟੂਰਨਾਮੈਂਟ ਲਈ ਬੇਹੱਦ ਉਤਸ਼ਾਹਿਤ ਹੈ। ਕੋਟ੍ਰੋਲ ਨੇ ਕਿਹਾ, ''ਟੀਮ ਇਸ ਸਮੇਂ ਬੇਹੱਦ ਸੰਤੁਲਿਤ ਹੈ ਅਤੇ ਮੈਂ ਟੀਮ ਵਿਚ ਅਜਿਹਾ ਸੰਤੁਲਨ ਪਹਿਲਾਂ ਕਦੇ ਨਹੀਂ ਦੇਖਿਆ। ਟੀਮ ਦੇ ਸਾਰੇ ਖਿਡਾਰੀ ਖੁਸ਼ ਹਨ, ਸਾਰੇ ਇਕ-ਦੂਜੇ ਨਾਲ ਗੱਲਾਂ ਕਰ ਰਹੇ ਹਨ, ਜਿਹੜਾ ਸਹੀ ਅਰਥਾਂ ਲਈ ਟੀਮ ਲਈ ਚੰਗਾ ਹੈ।''