ਫ੍ਰੀ ਸਟਾਈਲ ''ਚ 2 ਭਾਰ ਵਰਗ ਜੁੜੇ, ਗ੍ਰੀਕੋ ਰੋਮਨ ''ਚ ਵੱਡਾ ਫੇਰਬਦਲ

08/27/2017 11:35:29 AM

ਪੈਰਿਸ— ਕੁਸ਼ਤੀ ਦੀ ਵਿਸ਼ਵ ਸੰਸਥਾ ਯੂਨਾਈਟਿਡ ਵਰਲਡ ਰੈਸਲਿੰਗ ਨੇ ਫ੍ਰੀ ਸਟਾਈਲ ਕੁਸ਼ਤੀ 'ਚ ਮੌਜੂਦਾ ਓਲੰਪਿਕ ਤੇ ਗੈਰ-ਓਲੰਪਿਕ ਭਾਰ ਵਰਗਾਂ ਨੂੰ ਬਰਕਰਾਰ ਰੱਖਦੇ ਹੋਏ ਇਸ ਵਿਚ 2 ਭਾਰ ਵਰਗ ਜੋੜੇ ਹਨ, ਜਦਕਿ ਗ੍ਰੀਕੋ ਰੋਮਨ ਦੇ ਭਾਰ ਵਰਗਾਂ ਵਿਚ ਵੱਡਾ ਫੇਰਬਦਲ ਕੀਤਾ ਗਿਆ ਹੈ। 
ਯੂਨਾਈਟਿਡ ਵਰਲਡ ਰੈਸਲਿੰਗ ਦੇ ਬਿਊਰੋ ਨੇ ਇਥੇ ਚੱਲ ਰਹੀ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੌਰਾਨ ਆਪਣੀ ਮੀਟਿੰਗ ਵਿਚ ਫ੍ਰੀ ਸਟਾਈਲ, ਮਹਿਲਾ ਵਰਗ ਤੇ ਗ੍ਰੀਕੋ ਰੋਮਨ ਤਿੰਨਾਂ ਦੇ ਭਾਰ ਵਰਗਾਂ 'ਚ ਗਿਣਤੀ ਨੂੰ 8 ਤੋਂ ਵਧਾ ਕੇ 10 ਕਰ ਦਿੱਤਾ ਹੈ। 
ਪਿਛਲੇ ਸਾਲ ਹੀ ਯੂਨਾਈਟਿਡ ਵਰਲਡ ਰੈਸਲਿੰਗ ਦੇ ਮੁਖੀ ਨੇ ਸੰਕੇਤ ਦਿੱਤਾ ਸੀ ਕਿ ਕੁਸ਼ਤੀ ਦੇ ਭਾਰ ਵਰਗਾਂ ਨੂੰ 8 ਤੋਂ 10 ਕੀਤਾ ਜਾਵੇਗਾ, ਜਿਸ ਤੋਂ ਬਾਅਦ ਇਹ ਅਟਕਲਾਂ ਲੱਗ ਰਹੀਆਂ ਸਨ ਕਿ ਨਵੇਂ ਭਾਰ ਵਰਗਾਂ ਨੂੰ ਕਿਵੇਂ ਵੰਡਿਆ ਜਾਵੇਗਾ ਤੇ ਕੀ ਇਸ ਨਾਲ 6 ਓਲੰਪਿਕ ਭਾਰ ਵਰਗ ਪ੍ਰਭਾਵਿਤ ਤਾਂ ਨਹੀਂ ਹੋਣਗੇ। 
ਫ੍ਰੀ ਸਟਾਈਲ— 57, 61, 65, 70, 74,86, 92, 97 ਤੇ 125 ਕਿ. ਗ੍ਰਾ.।
ਮਹਿਲਾ— 50, 53, 55, 57, 59, 62, 65, 68, 72 ਤੇ 76 ਕਿ. ਗ੍ਰਾ.।
ਗ੍ਰੀਕੋ ਰੋਮਨ— 55, 60, 63, 67, 72, 77, 82, 87, 97 ਤੇ 130 ਕਿ. ਗ੍ਰਾ.।