ਮੀਡੀਆ ਮਾਨਤਾ ਪ੍ਰਾਪਤ ਕਮੇਟੀ 'ਚ ਦਿੱਲੀ ਦੇ ਚਾਰ ਖੇਡ ਪੱਤਰਕਾਰ

01/10/2018 4:04:44 AM

ਨਵੀਂ ਦਿੱਲੀ— ਭਾਰਤੀ ਓਲੰਪਿਕ ਸੰਘ (ਆਈ. ਓ. ਏ.) ਨੇ ਕੌਮਾਂਤਰੀ ਖੇਡ ਆਯੋਜਨਾਂ ਲਈ ਮੀਡੀਆ ਮਾਨਤਾ ਪ੍ਰਾਪਤ ਕਮੇਟੀ ਦਾ ਗਠਨ ਕੀਤਾ ਹੈ, ਜਿਸ 'ਚ ਦਿੱਲੀ ਦੇ ਰਿਕਾਰਡ ਚਾਰ ਖੇਡ ਪੱਤਰਕਾਰਾਂ ਨੂੰ ਸ਼ਾਮਲ ਕੀਤਾ ਹੈ। ਆਈ. ਓ. ਏ. ਦੇ ਮੁਖੀ ਡਾ. ਨਰਿੰਦਰ ਬੱਤਰਾ ਨੇ ਮੰਗਲਵਾਰ ਜਾਰੀ ਬਿਆਨ 'ਚ ਦੱਸਿਆ ਕਿ ਆਈ. ਓ. ਏ. ਨੇ 2018 'ਚ ਫਰਵਰੀ ਵਿਚ ਦੱਖਣੀ ਅਫਰੀਕਾ 'ਚ ਹੋਣ ਵਾਲੀਆਂ 23ਵੀਆਂ ਵਿੰਟਰ ਓਲੰਪਿਕ ਖੇਡਾਂ, ਅਪ੍ਰੈਲ 'ਚ ਆਸਟ੍ਰੇਲੀਆ ਦੇ ਗੋਲਡ ਕੋਸਟ 'ਚ ਹੋਣ ਵਾਲੀਆਂ 21ਵੀਆਂ ਰਾਸ਼ਟਰਮੰਡਲ ਖੇਡਾਂ, ਅਗਸਤ 'ਚ ਇੰਡੋਨੇਸ਼ੀਆ ਦੇ ਜਕਾਰਤਾ 'ਚ ਹੋਣ ਵਾਲੀਆਂ 18ਵੀਆਂ ਏਸ਼ੀਆਈ ਖੇਡਾਂ ਅਤੇ ਅਕਤੂਬਰ ਵਿਚ ਅਰਜਨਟੀਨਾ ਦੇ ਬਿਊਨਸ ਆਇਰਸ ਵਿਚ ਹੋਣ ਵਾਲੀਆਂ ਤੀਜੀਆਂ ਯੁਵਾ ਓਲੰਪਿਕ ਖੇਡਾਂ ਲਈ ਮੀਡੀਆ ਮਾਨਤਾ ਪ੍ਰਾਪਤ ਕਮੇਟੀ ਦਾ ਗਠਨ ਕੀਤਾ ਗਿਆ ਹੈ। 
ਬੱਤਰਾ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਲਈ ਮੀਡੀਆ ਮਾਨਤਾ ਪ੍ਰਾਪਤ ਕਮੇਟੀ 'ਚ ਆਈ. ਓ. ਏ. ਦੇ ਮੁਖੀ ਜਨ-ਸੰਪਰਕ ਅਧਿਕਾਰੀ ਸੰਦੀਪ ਮਹਿਤਾ ਨੂੰ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ ਹੈ। ਇਸ ਦੇ ਚਾਰ ਹੋਰ ਮੈਂਬਰਾਂ 'ਚ ਦਿੱਲੀ ਖੇਡ ਪੱਤਰਕਾਰ ਸੰਘ (ਡੀ. ਐੱਸ. ਜੇ. ਏ.) ਦੇ ਮੁਖੀ ਐੱਸ. ਕੰਨਨ ਤੇ ਸਕੱਤਰ ਰਾਜਿੰਦਰ ਸਜਵਾਨ ਅਤੇ ਅਖਿਲ ਭਾਰਤੀ ਖੇਡ ਪੱਤਰਕਾਰ ਸੰਘ (ਐੱਸ. ਜੇ. ਐੱਫ. ਆਈ.) ਦੇ ਉਪ-ਮੁਖੀ ਧਰਮਿੰਦਰ ਪੰਤ ਤੇ ਦਿ ਹਿੰਦੂ ਦੀ ਉੱਤਰਾ ਗਣੇਸ਼ਨ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਚਾਰੇ ਪੱਤਰਕਾਰ ਦਿੱਲੀ ਤੋਂ ਹਨ।