ਫ੍ਰੀ ਸਟਾਈਲ ''ਚ ਵੀ ਚਾਰੋਂ ਭਾਰਤੀ ਪਹਿਲਵਾਨ ਚਿੱਤ

08/25/2017 11:21:44 PM

ਪੈਰਿਸ— ਗ੍ਰੀਕੋ ਰੋਮਨ ਤੇ ਮਹਿਲਾ ਪਹਿਲਵਾਨਾਂ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਸ਼ੁੱਕਰਵਾਰ ਨੂੰ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ ਫ੍ਰੀ ਸਟਾਈਲ ਮੁਕਾਬਲਿਆਂ 'ਚ ਉਤਰੇ ਚਾਰੋਂ ਭਾਰਤੀ ਪਹਿਲਵਾਨ ਚਿੱਤ ਹੋ ਗਏ।
ਭਾਰਤ ਨੂੰ ਓਲੰਪੀਅਨ ਸੰਦੀਪ ਤੋਮਰ ਤੋਂ ਕਾਫੀ ਉਮੀਦ ਸੀ ਪਰ ਉਹ 57 ਕਿ. ਗ੍ਰਾ. 'ਚ ਰਾਊਂਡ-32 ਦਾ ਮੁਕਾਬਲਾ ਜਿੱਤਣ ਤੋਂ ਬਾਅਦ ਰਾਊਂਡ-16 ਦਾ ਮੁਕਾਬਲਾ ਗੁਆ ਬੈਠਾ। ਹਰਫੂਲ ਗੂਲੀਆ ਨੇ 61 ਕਿ. ਗ੍ਰਾ. 'ਚ ਰਾਊਂਡ-32 ਦਾ ਮੁਕਾਬਲਾ ਜਿੱਤਿਆ ਪਰ ਰਾਊਂਡ-16 ਦੇ ਮੁਕਾਬਲੇ 'ਚ ਹਾਰ ਗਿਆ।  85 ਕਿ. ਗ੍ਰਾ. 'ਚ ਦੀਪਕ ਪੂਨੀਆ ਤੇ 125 ਕਿ. ਗ੍ਰਾ. ਵਿਚ ਸੁਮਿਤ ਦੀ ਚੁਣੌਤੀ ਵੀ ਖਤਮ ਹੋ ਗਈ। ਦੋਵੇਂ ਆਪਣੇ ਪਹਿਲੇ ਹੀ ਰਾਊਂਡ 'ਚ ਹਾਰ ਗਏ।