ਸ਼ੰਘਾਈ ''ਚ ਹੋਵੇਗੀ ਫਾਰਮੂਲਾ ਵਨ ਦੀ 100ਵੀਂ ਰੇਸ

04/09/2019 6:55:26 PM

ਸ਼ੰਘਾਈ— ਇੰਗਲੈਂਡ ਦੇ ਪੇਂਡੂ ਇਲਾਕੇ ਵਿਚ ਦੂਜੇ ਵਿਸ਼ਵ ਯੁੱਧ ਲਈ ਤਿਆਰ ਕੀਤੇ ਹਵਾਈ ਅੱਡੇ 'ਤੇ ਪਹਿਲੀ ਰੇਸ ਤੋਂ ਲੈ ਕੇ ਇਸ ਹਫਤੇ ਸ਼ੰਘਾਈ ਦੇ 240 ਮਿਲੀਅਨ ਡਾਲਰ ਵਿਚ ਤਿਆਰ ਕੌਮਾਂਤਰੀ ਸਰਕਟ 'ਤੇ ਹੋਣ ਵਾਲੀ 1000ਵੀਂ ਰੇਸ ਤਕ ਫਾਰਮੂਲਾ ਵਨ ਨੇ ਲੰਬਾ ਰਸਤਾ ਤੈਅ ਕੀਤਾ ਹੈ, ਜਿਸਦੀ ਸ਼ੁਰੂਆਤ 1950 ਵਿਚ ਹੋਈ ਸੀ। ਸਿਲਵਰਸਟੋਨ ਨੇ ਪਹਿਲੀ ਰੇਸ 69 ਸਾਲ ਪਹਿਲਾਂ ਆਯੋਜਿਤ ਕੀਤੀ ਗਈ ਸੀ ਤੇ ਬ੍ਰਿਟਿਸ਼ ਗ੍ਰਾਂ. ਪ੍ਰੀ. ਤਦ  ਤੋਂ ਲੈ ਕੇ ਹੁਣ ਵੀ ਫਾਰਮੂਲਾ ਵਨ ਦਾ ਹਿੱਸਾ ਬਣੀ ਹੋਈ ਹੈ। ਉਸਦੇ ਇਲਾਵਾ ਇਟਾਲੀਅਨ ਗ੍ਰਾਂ. ਪ੍ਰੀ. ਹੀ ਅਜਿਹੀ ਰੇਸ ਹੈ, ਜਿਹੜਾ ਹਮੇਸ਼ਾ ਕੈਲੰਡਰ ਦਾ ਹਿੱਸਾ ਰਹੀ। ਪਿਛਲੇ 70 ਸੈਸ਼ਨਾਂ ਵਿਚ ਫਾਰਮੂਲਾ ਵਨ ਨੇ  5 ਮਹਾਦੀਪਾਂ ਦੇ 32 ਦੇਸ਼ਾਂ ਦੀ ਯਾਤਰਾ  ਕੀਤੀ ਤੇ ਵੀਅਤਨਾਮ ਵਿਚ ਸਟ੍ਰੀਟ ਸਰਕਟ ਅਗਲੇ ਸਾਲ ਇਸ ਸ਼੍ਰੇਣੀ ਵਿਚ ਨਵਾਂ ਨਾਂ ਜੁੜ ਜਾਵੇਗਾ। ਫਾਰਮੂਲਾ ਵਨ ਸੰਗਠਨ ਨੂੰ 2017 ਵਿਚ ਅਮਰੀਕੀ ਮੀਡੀਆ ਦੀ ਧਾਕੜ ਕੰਪਨੀ ਲਿਬਰਟੀ ਮੀਡੀਆ ਨੇ 8 ਅਰਬ ਡਾਲਰ ਵਿਚ ਖਰੀਦਿਆ ਸੀ ਤੇ ਹੁਣ ਉਹ ਵਾਲ ਸਟ੍ਰੀਟ ਵਿਚ ਸੂਚੀਬੱਧ ਹੈ।