ਕੋਹਲੀ ਦੀ ਕਪਤਾਨੀ ਨੂੰ ਲੈ ਕੇ ਇਹ ਕੀ ਬੋਲ ਗਏ ਸਾਊਥ ਅਫਰੀਕਾ ਦੇ ਸਾਬਕਾ ਕੋਚ

02/06/2018 8:35:03 AM

ਸੈਂਚੁਰੀਅਨ (ਬਿਊਰੋ)— ਦੱਖਣ ਅਫਰੀਕਾ ਦੇ ਸਾਬਕਾ ਕੋਚ ਰੇ ਜੇਨਿੰਗਸ ਦਾ ਮੰਨਣਾ ਹੈ ਕਿ ਭਾਰਤੀ ਕਪਤਾਨ ਵਿਰਾਟ ਕੋਹਲੀ ਅਜੇ ਬਿਹਤਰ ਕਪਤਾਨ ਨਹੀਂ ਹਨ। ਜੇਨਿੰਗਸ ਮੁਤਾਬਕ, ਵਿਰਾਟ ਕੋਹਲੀ ਡਰੈਸਿੰਗ ਰੂਮ ਵਿਚ ਦਬਾਅ ਬਣਾ ਸਕਦੇ ਹਨ ਪਰ ਅਜੇ ਵੀ ਉਨ੍ਹਾਂ ਨੂੰ ਇਕ ਚੰਗੇ ਮਾਰਗਦਰਸ਼ਕ ਦੀ ਜ਼ਰੂਰਤ ਹੈ ਜੋ ਵਿਰਾਟ ਨੂੰ ਇਕ ਟੀਮ ਲੀਡਰ ਦੇ ਰੂਪ ਵਿਚ ਉਨ੍ਹਾਂ ਦੀ ਸਮਰੱਥਾ ਨੂੰ ਜ਼ਿਆਦਾ ਵਧਾ ਸਕੇ। ਜੇਨਿੰਗਸ ਨੇ ਵਿਰਾਟ ਦੇ ਉਭਰਦੇ ਹੋਏ ਕਰੀਅਰ ਨੂੰ ਅੰਡਰ-19 ਵਿਸ਼ਵ ਕੱਪ ਦੇ ਦਿਨਾਂ ਤੋਂ ਵੇਖਿਆ ਹੈ। ਤੁਹਾਨੂੰ ਦੱਸ ਦੇ ਕਿ ਜੇਨਿੰਗਸ ਆਈ.ਪੀ.ਐੱਲ. ਦੀ ਰਾਇਲ ਚੈਲੇਂਜਰਜ਼ ਬੈਂਗਲੁਰੂ ਦੇ ਕੋਚ ਵੀ ਰਹਿ ਚੁੱਕੇ ਹਨ, ਜਿਸਦੇ ਲਈ ਵਿਰਾਟ ਕੋਹਲੀ ਪਿਛਲੇ 10 ਸਾਲਾਂ ਤੋਂ ਖੇਡ ਰਹੇ ਹਨ।

ਜੇਨਿੰਗਸ ਨੇ ਦੱਸਿਆ, ''ਮੈਨੂੰ ਲੱਗਦਾ ਹੈ ਕਿ ਇਕ ਕਪਤਾਨ ਦੇ ਰੂਪ ਵਿਚ ਕੋਹਲੀ ਅਜੇ ਆਪਣੇ ਟਾਪ ਸਟੇਜ ਉੱਤੇ ਨਹੀਂ ਹਨ ਅਜੇ ਵਿਰਾਟ ਕੋਹਲੀ ਨੂੰ ਹੋਰ ਬਿਹਤਰ ਕਰਨਾ ਹੋਵੇਗਾ। ਮਹਿੰਦਰ ਸਿੰਘ ਧੋਨੀ ਦੇ ਦੌਰ ਨਾਲ ਕੋਹਲੀ ਦੇ ਦੌਰ ਵਿਚ ਬਹੁਤ ਜ਼ਿਆਦਾ ਬਦਲਾਅ ਆਇਆ ਹੈ। ਜਿੱਥੇ ਧੋਨੀ ਬਹੁਤ ਸੰਜਮ ਵਾਲੇ ਹਨ। ਉਥੇ ਹੀ ਉਨ੍ਹਾਂ ਦੀ ਤੁਲਨਾ ਵਿਚ ਵਿਰਾਟ ਪੂਰੀ ਤਰ੍ਹਾਂ ਨਾਲ ਇਸਦਾ ਉਲਟ ਐਗਰੇਸਿਵ ਹਨ।''