ਇਸ ਸਾਬਕਾ ਪਾਕਿ ਖਿਡਾਰੀ ਨੇ ਕੀਤੀ ਕੋਹਲੀ ਦੀ ਸ਼ਲਾਘਾ, ਕਿਹਾ- ਮੌਜੂਦਾ ਪੀੜ੍ਹੀ ਦਾ ਮਹਾਨ ਬੱਲੇਬਾਜ਼

02/08/2020 12:08:33 PM

ਕਰਾਚੀ : ਪਾਕਿਸਤਾਨ ਦੇ ਸਾਬਕਾ ਵਿਕਟਕੀਪਰ ਬੱਲੇਬਾਜ਼ ਮੋਈਨ ਖਾਨ ਦਾ ਮੰਨਣਾ ਹੈ ਕਿ ਭਾਰਤੀ ਕਪਤਾਨ ਵਿਰਾਟ ਕੋਹਲੀ ਮੌਜੂਦਾ ਪੀੜ੍ਹੀ ਦੇ ਬੱਲੇਬਾਜ਼ਾਂ ਵਿਚੋਂ ਇਕੱਲੇ ਹਨ ਜੋ ਕਈ ਰਿਕਾਰਡ ਤੋੜ ਕੇ ਲੀਜੈਂਡ ਬਣ ਸਕਦੇ ਹਨ। ਸਾਬਕਾ ਟੈਸਟ ਕਪਤਾਨ ਨੇ ਕਿਹਾ ਕਿ ਮੌਜੂਦਾ ਦੌਰ ਵਿਚ ਗੇਂਦਬਾਜ਼ਾਂ ਅਤੇ ਬੱਲੇਬਾਜ਼ਾਂ ਦਾ ਪੱਧਰ ਕਾਫੀ ਡਿੱਗ ਗਿਆ ਹੈ।

ਉਸ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, ''ਮੇਰਾ ਮੰਨਣਾ ਹੈ ਕਿ ਕੋਹਲੀ ਮੌਜੂਦਾ ਪੀੜ੍ਹੀ ਦੇ ਇਕਲੌਤੇ ਬੱਲੇਬਾਜ਼ ਹਨ ਜੋ ਕਈ ਰਿਕਾਰਡ ਤੋੜ ਕੇ ਇਕ ਲੀਜੈਂਡ ਬਣ ਸਕਦੇ ਹਨ।'' ਉਸ ਨੇ ਪਾਕਿਸਤਾਨੀ ਟੀਮ ਦੇ ਕ੍ਰਿਕਟਰਾਂ 'ਤੇ ਨਿਰਾਸ਼ਾ ਜਤਾਉਂਦਿਆਂ ਕਿਹਾ ਕਿ ਮੌਜੂਦਾ ਪਾਕਿਸਤਾਨੀ ਟੀਮ ਵਿਚ 80 ਅਤੇ 90 ਦੇ ਦਹਾਕੇ ਵਰਗੇ ਮੈਚ ਵਿਨਰ ਨਹੀਂ ਹਨ। ਸਾਡੇ ਸਮੇਂ 'ਚ ਕਈ ਮੈਚ ਵਿਨਰ ਸੀ। ਮਹਿੰਦਰ ਸਿੰਘ ਧੋਨੀ ਨੇ ਭਾਰਤੀ ਕ੍ਰਿਕਟ ਦਾ ਚਿਹਰਾ ਬਦਲ ਦਿੱਤਾ ਹੈ। ਇਸ ਦੀ ਸ਼ੁਰੂਆਤ ਸੌਰਵ ਗਾਂਗੁਲੀ ਨੇ ਕੀਤੀ ਸੀ। ਇਹੀ ਵਜ੍ਹਾ ਹੈ ਕਿ ਭਾਰਤ ਨੇ ਇੰਨੇ ਬਿਹਤਰੀਨ ਖਿਡਾਰੀ ਦਿੱਤੇ ਹਨ ਅਤੇ ਉਸ ਦੀ ਬੈਂਚ ਸਟ੍ਰੈਂਥ ਵੀ ਜ਼ਬਰਦਸਤ ਹੈ।