ਵਰਲਡ ਕੱਪ ਪਾਕਿਸਤਾਨ ਟੀਮ ''ਚ ਇਨ੍ਹਾਂ ਖਿਡਾਰੀਆਂ ਦੀ ਚੋਣ ''ਤੇ ਭੜਕੇ ਮਿਸਬਾਹ

06/25/2019 12:01:32 PM

ਸਪੋਰਟਸ ਡੈਸਕ— ਪਾਕਿਸਤਾਨ ਦੇ ਸਾਬਕਾ ਕਪਤਾਨ ਮਿਸਬਾਹ ਉਲ-ਹੱਕ ਨੇ ਵਰਲਡ ਕੱਪ ਲਈ ਚੁਣੀ ਗਈ 15 ਮੈਂਮਬਰੀ ਟੀਮ 'ਚ ਸ਼ਾਹੀਨ ਅਫਰੀਦੀ ਤੇ ਮੁਹੰਮਦ ਹਸਨੈਨ ਦੀ ਚੋਣ 'ਤੇ ਸਵਾਲ ਚੁੱਕੇ। ਦੋਨੋਂ ਖਿਡਾਰੀ ਵਰਲਡ ਕੱਪ ਤੋਂ ਪਹਿਲਾਂ ਇੰਗਲੈਂਡ ਦੇ ਖਿਲਾਫ ਹੋਈ ਸੀਰੀਜ਼ 'ਚ ਟੀਮ ਦਾ ਹਿੱਸਾ ਸਨ। ਸੀਰੀਜ਼ 'ਚ ਪਾਕਿਸਤਾਨ ਨੂੰ 0-4 ਤੋਂ ਕਰਾਰੀ ਹਾਰ ਝੇਲਨੀ ਪਈ ਸੀ। ਮੌਜੂਦਾ ਵਰਲਡ ਕੱਪ 'ਚ ਹਸਨੈਨ ਨੇ ਹੁਣ ਤੱਕ ਇਕ ਵੀ ਮੈਚ ਨਹੀਂ ਖੇਡਿਆ ਹੈ।

ਕਰਿਕਇੰਫੋ ਨੇ ਮਿਸਬਾਹ ਦੇ ਹਵਾਲੇ ਤੋਂ ਦੱਸਿਆ, ਮੈਨੂੰ ਹੈਰਾਨੀ ਹੋ ਰਹੀ ਹੈ ਕਿ ਹਸਨੈਨ ਨੂੰ 15 ਮੈਂਮਬਰੀ ਟੀਮ 'ਚ ਸ਼ਾਮਿਲ ਕੀਤਾ ਗਿਆ, ਪਰ ਉਨ੍ਹਾਂ ਨੂੰ ਹੁਣ ਤੱਕ ਖਿਡਾਇਆ ਨਹੀਂ ਗਿਆ। ਉਸ ਨੂੰ ਇੰਗਲੈਂਡ ਦੇ ਖਿਲਾਫ ਸੀਰੀਜ਼ 'ਚ ਵੀ ਮੌਕਾ ਨਹੀਂ ਮਿਲਿਆ, ਤਾਂ ਮੈਂ ਨਹੀਂ ਜਾਣਦਾ ਕਿ ਉਸ ਨੂੰ ਟੀਮ 'ਚ ਸ਼ਾਮਲ ਕਿਉਂ ਕੀਤਾ ਗਿਆ। 

ਉਨ੍ਹਾਂ ਨੇ ਅਫਰੀਦੀ ਦੇ ਪ੍ਰਦਰਸ਼ਨ ਦੀ ਵੀ ਆਲੋਚਨਾ ਕੀਤੀ। ਮਿਸਬਾਹ ਨੇ ਕਿਹਾ, ਸ਼ਾਹੀਨ ਪਿੱਛਲੀ ਸੀਰੀਜ਼ 'ਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ। ਉਹ ਠੀਕ ਜਗ੍ਹਾ 'ਚ ਗੇਂਦਬਾਜ਼ੀ ਨਹੀਂ ਕਰ ਰਹੇ ਸਨ। ਆਸਟਰੇਲੀਆ ਦੇ ਖਿਲਾਫ ਵੀ ਉਨ੍ਹਾਂ ਦੀ ਹਾਲਤ ਚੰਗੀ ਨਹੀਂ ਸੀ। ਉਨ੍ਹਾਂ ਨੇ ਵਿਰੋਧੀ ਟੀਮ ਨੂੰ ਬਿਤਹਰੀਨ ਸ਼ੁਰੂਆਤ ਦਿਵਾ ਦਿੱਤੀ ਤੇ ਠੀਕ ਲੈਂਥ ਨਾਲ ਵੀ ਗੇਂਦਬਾਜ਼ੀ ਨਹੀਂ ਕਰ ਸਕੇ। ਪਾਕਿਸਤਾਨ ਅਗਲੇ ਮੈਚ 'ਚ ਬੁੱਧਵਾਰ ਨੂੰ ਨਿਊਜ਼ੀਲੈਂਡ ਨਾਲ ਭਿੜੇਗੀ।