PMBL ''ਚ ਸਾਬਕਾ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਖਿਡਾਰੀ ਲੈਣਗੇ ਹਿੱਸਾ

07/17/2018 9:21:00 PM

ਵਿਸ਼ਾਖਾਪਟਨਮ : ਸਾਬਕਾ ਅੰਤਰਰਾਸ਼ਟਰੀ, ਰਾਸ਼ਟਰੀ ਅਤੇ ਅਰਜੁਨ ਐਵਾਰਡ ਹਾਸਲ ਖਿਡਾਰੀ 30 ਜੁਲਾਈ ਤੱਕ ਹੋਣ ਵਾਲੀ ਪ੍ਰੋ-ਮਾਸਟਰ ਬੈਡਮਿੰਟਨ ਲੀਗ 'ਚ ਹਿੱਸਾ ਲੈਣਗੇ। ਇਹ ਟੂਰਨਾਮੈਂਟ ਭਾਰਤੀ ਬੈਡਮਿੰਟਨ ਸੰਘ ਅਤੇ ਆਂਧਰਾ ਪ੍ਰਦੇਸ਼ ਬੈਡਮਿੰਟਨ ਸੰਘ ਦੇ ਫੰਡ ਨਾਲ ਆਯੋਜਿਤ ਕੀਤਾ ਜਾਵੇਗਾ। ਪੀ.ਐੱਮ.ਬੀ.ਐੱਲ. ਦੇ ਆਯੋਜਕ ਸਚਿਵ ਜੇ.ਬੀ.ਐੱਸ. ਵਿਦਿਆਸਾਗਰ ਨੇ ਕਿਹਾ, ਤਿਨ ਦਿਨਾਂ ਟੂਰਨਾਮੈਂਟ ਮਾਸਟਰਸ ਖਿਡਾਰੀਆਂ ਲਈ ਹੋਵੇਗਾ। 6 ਟੀਮਾਂ ਦੇ ਮਾਲਕਾਂ ਨੇ ਨਿਲਾਮੀ 'ਚ ਖਿਡਾਰੀਆਂ ਦੀ ਚੋਣ ਕੀਤੀ। ਇਹ 6 ਟੀਮਾਂ ਰਿਸਟੀ ਮਾਸਟਰਸ, ਸ਼ਾਈਨਿੰਗ ਸਟਾਰਸ, ਰਾਈਨੋ ਸਮੇਸ਼ਰਸ, ਹਿਮਾਲਿਅਨ ਟਾਈਗਰਸ, ਅਮਰਾਵਤੀ ਸਨਰਾਈਜ਼ਰਸ ਅਤੇ ਹੈਦਰਾਬਾਦ ਵਾਰਿਅਰਸ ਹਨ। ਇਨ੍ਹਾਂ 6 ਟੀਮਾਂ ਨੂੰ ਦੋ ਗਰੁਪਾਂ 'ਚ ਵੰਡਿਆ ਜਾਵੇਗਾ। ਹਰ ਟੀਮ ਗਰੁਪ ਦੀ ਦੋ ਹੋਰ ਟੀਮਾਂ ਨਾਲ ਭਿੜਨਗੀਆਂ। ਇਸ 'ਚ 100 ਤੋਂ ਜ਼ਿਆਦਾ ਮੈਚ ਹੋਣਗੇ। ਇਸ ਫਾਰਮੈਟ 'ਚ ਪੁਰਸ਼ ਡਬਲ, ਮਹਿਲਾ ਡਬਲ, ਅਤੇ ਮਿਕਸਡ ਡਬਲ ਵੀ ਸ਼ਾਮਲ ਹਨ। ਜੇਤੂ ਨੂੰ 6 ਲੱਖ ਰੁਪਏ ਦੀ ਨਕਦ ਰਾਸ਼ੀ ਜਦਕਿ ਉਪ-ਜੇਤੂ ਨੂੰ ਤਿਨ ਲੱਖ ਰੁਪਏ ਦੀ ਰਾਸ਼ੀ ਮਿਲੇਗੀ।