ਇੰਗਲੈਂਡ ਦੇ ਸਾਬਕਾ ਸਟਾਰ ਫੁੱਟਬਾਲਰ ਫਿਰਡਨੇਂਡ ਮੁੱਕੇਬਾਜ਼ ਬਣਨਗੇ : ਰਿਪੋਰਟ

09/19/2017 1:06:06 PM

ਲੰਡਨ— ਇੰਗਲੈਂਡ ਦੇ ਸਾਬਕਾ ਫੁੱਟਬਾਲ ਸਟਾਰ ਰੀਓ ਫਿਰਡਨੇਂਡ ਅੱਜ ਐਲਾਨ ਕਰ ਸਕਦੇ ਹਨ ਕਿ ਉਹ ਪੇਸ਼ੇਵਰ ਮੁੱਕੇਬਾਜ਼ ਬਣਨ ਦੀ ਕੋਸ਼ਿਸ਼ ਕਰਨਗੇ। ਡੇਲੀ ਟੈਲੀਗ੍ਰਾਫ ਨੇ ਆਪਣੀ ਖ਼ਬਰ 'ਚ ਇਹ ਦਾਅਵਾ ਕੀਤਾ ਹੈ। ਫਿਰਡਨੇਂਡ ਦੋ ਮਹੀਨੇ ਤੋਂ ਵੀ ਘੱਟ ਸਮੇਂ 'ਚ 39 ਸਾਲ ਦੇ ਹੋਣ ਵਾਲੇ ਹਨ।  

ਇੰਗਲੈਂਡ ਵੱਲੋਂ 81 ਅਤੇ ਮੈਨਚੈਸਟ ਯੂਨਾਈਟਿਡ ਵੱਲੋਂ 300 ਤੋਂ ਜ਼ਿਆਦਾ ਮੈਚ ਖੇਡਣ ਵਾਲੇ ਫਿਰਡਨੇਂਡ ਮੁੱਕੇਬਾਜ਼ੀ ਦੇ ਪ੍ਰਸ਼ੰਸਕ ਹਨ ਅਤੇ ਉਨ੍ਹਾਂ ਸਵੀਕਾਰ ਕੀਤਾ ਸੀ ਕਿ ਜਿਮ 'ਚ ਮੁੱਕੇਬਾਜ਼ੀ ਕਰਦੇ ਹੋਏ ਸਮਾਂ ਬਿਤਾਉਣ ਨਾਲ ਉਨ੍ਹਾਂ ਨੂੰ 2015 'ਚ ਆਪਣੀ ਪਤਨੀ ਰੇਬੇਕਾ ਐਲੀਸਨ ਦੇ ਛਾਤੀ ਦੇ ਕੈਂਸਰ ਦੇ ਕਾਰਨ ਮੌਤ ਤੋਂ ਉਬਰਨ 'ਚ ਮਦਦ ਮਿਲੀ। ਫਿਰਡਨੇਂਡ ਦੇ ਤਿੰਨ ਬੱਚੇ ਹਨ। ਸਾਲ 2015 'ਚ ਸੰਨਿਆਸ ਦੇ ਬਾਅਦ ਮਸ਼ਹੂਰ ਟੀ.ਵੀ. ਮਾਹਰ ਬਣੇ ਫਿਰਡਨੇਂਡ ਅੱਜ ਇਹ ਐਲਾਨ ਕਰ ਸਕਦੇ ਹਨ ਪਰ ਉਨ੍ਹਾਂ ਨੂੰ ਬ੍ਰਿਟਿਸ਼ ਮੁੱਕੇਬਾਜ਼ੀ ਕੰਟਰੋਲ ਬੋਰਡ ਨੂੰ ਮਨਾਉਣਾ ਹੋਵੇਗਾ ਕਿ ਉਹ ਲਾਈਸੈਂਸ ਦੇ ਹੱਕਦਾਰ ਹਨ।