ਸਾਬਕਾ ਕ੍ਰਿਕਟਰਾਂ ਨੇ ਭਾਰਤ-ਨਿਊਜ਼ੀਲੈਂਡ ਸੈਮੀਫਾਈਨਲ ''ਚ ਸਲੋਅ ਪਿੱਚ ਦੀ ਕੀਤੀ ਨਿੰਦਾ

07/10/2019 1:10:13 PM

ਮੈਨਚੈਸਟਰ : ਸਾਬਕਾ ਕ੍ਰਿਕਟਰਾਂ ਨੇ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਵਰਲਡ ਕੱਪ ਦੇ ਸੈਮੀਫਾਈਨਲ ਮੁਕਾਬਲੇ ਲਈ ਇਸਤੇਮਾਲ ਕੀਤੀ ਗਈ ਪਿਚ ਦੀ ਆਲੋਚਨਾ ਕੀਤੀ ਹੈ। ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਪਰ ਸਲੋਅ ਪਿਚ 'ਤੇ ਦੌੜਾਂ ਬਣਾਉਣਾ ਆਸਾਨ ਨਹੀਂ ਸੀ। ਮੀਂਹ ਕਾਰਨ ਮੈਚ ਰੋਕੇ ਜਾਣ ਤੱਕ ਕੀਵੀ ਟੀਮ ਨੇ 46.1 ਓਵਰਾਂ ਵਿਚ 5 ਵਿਕਟਾਂ ਦੇ ਨੁਕਸਾਨ 'ਤੇ 211 ਦੌੜਾਂ ਬਣਾਈਆਂ ਸੀ। ਆਸਟਰੇਲੀਆ ਦੇ ਸਾਬਕਾ ਬੱਲੇਬਾਜ਼ ਮਾਰਕ ਵਾ ਨੇ ਟਵਿੱਟਰ 'ਤੇ ਪਿਚ ਦੀ ਆਲੋਚਨਾ ਕੀਤੀ।

ਵਾ ਨੇ ਕਿਹਾ, ''ਓਲਡ ਟ੍ਰੈਫਰਡ ਦੀ ਪਿਚ ਚੰਗੀ ਨਹੀਂ ਸੀ। ਪਿਚ ਕਾਫੀ ਸਲੋਅ ਸੀ। ਜੇਕਰ ਨਿਊਜ਼ੀਲੈਂਡ 240 ਦੌੜਾਂ ਬਣਾ ਲੈਂਦਾ ਹੈ ਤਾਂ ਮੈਚ ਬਰਾਬਰੀ ਦਾ ਹੋਵੇਗਾ।'' ਨਿਊਜ਼ੀਲੈਂਡ ਦੇ ਕੇਨ ਵਿਲੀਅਮਸਨ ਨੇ 97 ਗੇਂਦਾਂ 67 ਦੌੜਾਂ ਬਣਾਈਆਂ ਜਦਕਿ ਰੋਸ ਟੇਲਰ 85 ਗੇਂਦਾਂ 67 ਦੌੜਾਂ ਬਣਾ ਕੇ ਖੇਡ ਰਹੇ ਸਨ। ਇੰਗਲੈਂਡ ਦੇ ਸਾਬਕਾ ਟੈਸਟ ਕ੍ਰਿਕਟਰ ਮਾਰਕ ਬੂਚਰ ਨੇ ਕਿਹਾ, ''ਇਸ ਵਰਲਡ ਕੱਪ ਵਿਚ ਪਿੱਚਾਂ ਕਚਰੇ ਦੀ ਤਰ੍ਹਾਂ ਰਹੀਆਂ ਹਨ। ਇਨ੍ਹਾਂ 'ਤੇ ਆਖਰੀ ਦੇ 5 ਓਵਰ ਰੋਮਾਂਚਕ ਹੋ ਸਕਦੇ ਹਨ ਪਰ ਬਾਕੀ 85 ਓਵਰ ਬੇਹੱਦ ਖਰਾਬ।''

ਉੱਥੇ ਹੀ ਸਾਬਕਾ ਕ੍ਰਿਕਟਰ ਗ੍ਰੀਮ ਫੋਵਲੇਰ ਨੇ ਕਿਹਾ, ''ਵਰਲਡ ਕੱਪ ਦੀ ਸੈਮੀਫਾਈਨਲ ਦੀ ਪਿੱਚ ਕਿੰਨੀ ਬੇਕਾਰ ਸੀ।''

ਆਈ. ਸੀ. ਸੀ. ਨੇ ਹਾਲਾਂਕਿ ਇਸ ਗੱਲ ਤੋਂ ਮਨ੍ਹਾ ਕੀਤਾ ਹੈ ਕਿ ਮੈਦਾਨ ਕਰਮਚਾਰੀਆਂ ਨੂੰ ਸਲੋਅ ਪਿੱਚਾਂ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਸੀ। ਆਈ. ਸੀ. ਸੀ. ਨੇ ਇਕ ਬਿਆਨ 'ਚ ਕਿਹਾ, ''ਆਈ. ਸੀ. ਸੀ. ਨੇ ਟੂਰਨਾਮੈਂਟ ਲਈ ਸਰਵਸ੍ਰੇਸ਼ਠ ਪਿੱਚਾਂ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਇਹ ਵਨ ਡੇ ਕ੍ਰਿਕਟ ਲਈ ਇੰਗਲੈਂਦ ਦੇ ਹਾਲਾਤ ਮੁਤਾਬਕ ਸਰਵਸ੍ਰੇਸ਼ਠ ਪਿੱਚਾਂ ਸੀ। ਆਈ. ਸੀ. ਸੀ. ਕਿਸੇ ਟੀਮ ਨੂੰ ਫਾਇਦਾ ਜਾਂ ਨੁਕਸਾਨ ਪਹੁੰਚਾਉਣ ਲਈ ਕਿਸੇ ਤਰ੍ਹਾਂ ਦੇ ਨਿਰਦੇਸ਼ ਨਹੀਂ ਦਿੰਦੀ।''