ICC ਦੇ ਇਸ ਨਿਯਮ 'ਤੇ ਸਾਬਕਾ ਕ੍ਰਿਕਟਰਸ ਨੇ ਕਿਹਾ- 'ਕੀ ਇਹ ਮਜ਼ਾਕ ਹੋ ਰਿਹੈ'

07/15/2019 2:30:02 PM

ਨਵੀਂ ਦਿੱਲੀ : ਸਾਬਕਾ ਭਾਰਤੀ ਕ੍ਰਿਕਟਰ ਗੌਤਮ ਗੰਭੀਰ, ਯੁਵਰਾਜ ਸਿੰਘ ਸਮੇਤ ਸਾਬਕਾ ਕ੍ਰਿਕਟਰਾਂ ਚੌਕੇ-ਛੱਕੇ ਗਿਣਕੇ ਵਰਲਡ ਕੱਪ ਜੇਤੂ ਦਾ ਫੈਸਲਾ ਕਰਨ ਵਾਲੇ ਆਈ. ਸੀ. ਸੀ. ਦੇ 'ਮਜ਼ਾਕੀਆ' ਨਿਯਮ ਦੀ ਰੱਜ ਕੇ ਆਲੋਚਨਾ ਕੀਤਾ। ਜਿਸ ਨਿਯਮ ਦੀ ਵਜ੍ਹਾ ਤੋਂ ਲਾਰਡਸ 'ਤੇ ਫਾਈਨਲ ਵਿਚ ਇੰਗਲੈਂਡ ਅਤੇ ਨਿਊਜ਼ੀਲੈਂਡ ਨੂੰ ਹਰਾਇਆ। ਇੰਗਲੈਂਡ ਨੇ ਮੈਚ ਵਿਚ 22 ਚੌਕੇ ਅਤੇ 2 ਛੱਕੇ ਲਗਾਏ ਜਦਕਿ ਨਿਊਜ਼ੀਲੈਂਡ ਨੇ 16 ਚੌਕੇ ਲਗਾਏ।

ਗੰਭੀਰ ਨੇ ਟਵਿੱਟਰ 'ਤੇ ਲਿਖਿਆ, ''ਸਮਝ ਨਹੀਂ ਆ ਰਿਹਾ ਹੈ ਵਰਲਡ ਕੱਪ ਫਾਈਨਲ ਵਰਗੇ ਮੈਚ ਦੇ ਜੇਤੂ ਦਾ ਫੈਸਲਾ ਚੌਕਿਆਂ-ਛੱਕਿਆਂ ਦੇ ਆਧਾਰ 'ਤੇ ਕਿਵੇਂ ਹੋ ਸਕਦਾ ਹੈ। ਇਹ ਹਸਾਉਣ ਵਾਲਾ ਨਿਯਮ ਹੈ। ਇਹ ਮੈਚ ਟਾਈ ਹੋਣਾ ਚਾਹੀਦਾ ਸੀ। ਮੈਂ ਨਿਊਜ਼ੀਲੈਂਡ ਅਤੇ ਇੰਗਲੈਂਡ ਦੋਵਾਂ ਨੂੰ ਵਧਾਈ ਦਿੰਦਾ ਹਾਂ।

ਉੱਥੇ ਹੀ ਨਿਊਜ਼ੀਲੈਂਡ ਦੇ ਸਾਬਕਾ ਆਲਰਾਊਂਡਰ ਸਕਾਟ ਸਟਾਇਰਿਸ ਨੇ ਲਿਖਿਆ, ''ਸ਼ਾਨਦਾਰ ਕੰਮ ਆਈ. ਸੀ. ਸੀ.। ਤੁਸੀਂ ਇਕ ਮਜ਼ਾਕ ਹੋ।''

ਆਸਟਰੇਲੀਆ ਦੇ ਸਾਬਕਾ ਬੱਲੇਬਾਜ਼ ਡੀਨ ਜੋਨਸ ਨੇ ਲਿਖਿਆ, ''ਡਕਵਰਥ ਲੁਈਸ ਪ੍ਰਣਾਲੀ ਦੌੜਾਂ ਅਤੇ ਵਿਕਟ 'ਤੇ ਨਿਰਭਰ ਹੈ। ਇਸਦੇ ਬਾਵਜੂਦ ਫਾਈਨਲ ਵਿਚ ਸਿਰਫ ਚੌਕਿਆਂ-ਛੱਕਿਆਂ ਦੇ ਆਧਾਰ 'ਤੇ ਫੈਸਲਾ। ਮੇਰੀ ਰਾਏ 'ਚ ਇਹ ਗਲਤ ਹੈ।''

ਨਿਊਜ਼ੀਲੈਂਡ ਨੇ ਸਾਬਕਾ ਆਲਰਾਊਂਡਰ ਡਿਓਨ ਨੈਸ਼ ਨੇ ਕਿਹਾ, ''ਮੈਨੂੰ ਲੱਗ ਰਿਹਾ ਹੈ ਕਿ ਸਾਡੇ ਨਾਲ ਧੋਖਾ ਹੋਇਆ ਹੈ। ਇਹ ਬਕਵਾਸ ਹੈ। ਸਿੱਕੇ ਦੇ ਉੱਛਾਲ ਦੀ ਤਰ੍ਹਾਂ ਫੈਸਲਾ ਨਹੀਂ ਹੋ ਸਕਦਾ? ਨਿਯਮ ਹਾਲਾਂਕਿ ਪਹਿਲਾਂ ਤੋਂ ਬਣੇ ਹਏ ਹਨ ਤਾਂ ਸ਼ਿਕਾਇਤ ਦਾ ਕੋਈ ਫਾਇਦਾ ਨਹੀਂ।''