PIA ਜਹਾਜ਼ ਕ੍ਰੈਸ਼ : ਸਾਬਕਾ ਕ੍ਰਿਕਟਰ ਸ਼ੋਏਬ ਅਖਤਰ ਨੇ ਹਾਦਸੇ ''ਤੇ ਪ੍ਰਗਟਾਇਆ ਦੁੱਖ

05/22/2020 11:21:06 PM

ਨਵੀਂ ਦਿੱਲੀ— ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀ. ਆਈ. ਏ.) ਦਾ ਜਹਾਜ਼ ਇਕ ਸ਼ੁੱਕਰਵਾਰ ਨੂੰ ਲਾਹੌਰ ਤੋਂ ਕਰਾਚੀ ਜਾਂਦੇ ਸਮੇਂ ਕ੍ਰੈਸ਼ ਹੋ ਗਿਆ। ਪਾਕਿਸਤਾਨੀ ਮੀਡੀਆ ਅਨੁਸਾਰ ਇਹ ਹਾਦਸਾ ਕਰਾਚੀ ਹਵਾਈ ਅੱਡੇ ਦੇ ਨੇੜੇ ਵਾਪਰਿਆ। ਹਾਦਸਾ ਕਰਾਚੀ ਵਿਚ ਲੈਂਡਿੰਗ ਤੋਂ ਠੀਕ ਪਹਿਲਾਂ ਵਾਪਰਿਆ। ਜਾਣਕਾਰੀ ਅਨੁਸਾਰ ਜਹਾਜ਼ 'ਚ 99 ਯਾਤਰੀ ਤੇ ਚਾਲਕ ਦਲ ਦੇ 8 ਲੋਕਾਂ ਸਮੇਤ ਕੁੱਲ 107 ਲੋਕ ਸਵਾਰ ਸਨ। ਜਹਾਜ਼ ਰਿਹਾਇਸ਼ੀ ਇਲਾਕੇ 'ਚ ਡਿੱਗਿਆ। ਜਹਾਜ਼ ਡਿੱਗਣ ਨਾਲ ਕਈ ਮਕਾਨਾਂ 'ਚ ਅੱਗ ਲੱਗ ਗਈ।


ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਸ਼ੋਏਬ ਅਖਤਰ ਨੇ ਜਹਾਜ਼ ਹਾਦਸੇ 'ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਨੇ ਟਵਿੱਟਰ 'ਤੇ ਲਿਖਿਆ-ਹੁਣੇ ਪੀ. ਆਈ. ਏ. ਜਹਾਜ਼ ਦੁਰਘਟਨਾ ਦੀ ਖਬਰ ਸੁਣੀ। ਇਹ ਜਹਾਜ਼ ਲਾਹੌਰ ਤੋਂ ਕਰਾਚੀ ਜਾ ਰਿਹਾ ਸੀ ਤੇ ਲੈਂਡਿੰਗ ਤੋਂ ਕੁਝ ਦੇਰ ਪਹਿਲਾਂ ਹੀ ਕ੍ਰੈਸ਼ ਹੋ ਗਿਆ।'


ਪੀ.ਆਈ.ਏ. ਦੇ ਬੁਲਾਰੇ ਅਬਦੁੱਲ ਸੱਤਾਰ ਨੇ ਹਾਦਸੇ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਫਲਾਈਟ A-320 90 ਯਾਤਰੀਆਂ ਨੂੰ ਲੈ ਕੇ ਜਾ ਰਹੀ ਸੀ। ਜਹਾਜ਼ ਲਾਹੌਰ ਤੋਂ ਕਰਾਚੀ ਜਾ ਰਿਹਾ ਸੀ ਅਤੇ ਮਾਲਿਰ ਵਿਚ ਮਾਡਲ ਕਾਲੋਨੀ ਨੇੜੇ ਜਿੰਨਾ ਗਾਰਡਨ ਇਲਾਕੇ ਵਿਚ ਕਰੈਸ਼ ਹੋ ਗਿਆ। ਹਾਦਸੇ ਦਾ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿਚ ਹਾਦਸਾ ਸਥਾਨ ਤੋਂ ਧੂੰਏਂ ਦੇ ਗੁਬਾਰ ਉੱਠਦੇ ਦਿਖਾਈ ਦੇ ਰਹੇ ਹਨ।

 

Gurdeep Singh

This news is Content Editor Gurdeep Singh