ਸਾਬਕਾ ਕ੍ਰਿਕਟਰ ਦਿਨਾਰ ਗੁਪਤੇ ਦਾ ਦਿਹਾਂਤ

05/06/2021 12:27:00 PM

ਵਡੋਦਰਾ (ਭਾਸ਼ਾ) : ਭਾਰਤ ਦੇ ਮਸ਼ਹੂਰ ਕ੍ਰਿਕਟਰ ਸਾਂਖਿਓਕੀਵਿਦੋਂ ਵਿਚ ਸ਼ਾਮਲ ਦਿਨਾਰ ਗੁਪਤੇ ਦਾ ਕੋਵਿਡ-19 ਨਾਲ ਪੀੜਤ ਹੋਣ ਮਗਰੋਂ ਵੀਰਵਾਰ ਨੂੰ ਦਿਹਾਂਤ ਹੋ ਗਿਆ। ਸੌਰਾਸ਼ਟਰ ਕ੍ਰਿਕਟ ਸੰਘ (ਐਸ.ਸੀ.ਏ.) ਨੇ ਇਹ ਜਾਣਕਾਰੀ ਦਿੱਤੀ। ਉਹ 76 ਸਾਲਾਂ ਦੇ ਸਨ।

ਐਸ.ਸੀ.ਏ. ਨੇ ਬਿਆਨ ਵਿਚ ਕਿਹਾ, ‘ਦਿਨਾਰ ਗੁਪਤੇ ਦੇ ਦਿਹਾਂਤ ’ਤੇ ਐਸ.ਸੀ.ਏ. ਵਿਚ ਸਾਰੇ ਕਾਫ਼ੀ ਦੁਖੀ ਹਨ। ਉਹ ਵਡੋਦਰਾ ਦੇ ਸਨ। ਕੋਵਿਡ-19 ਖ਼ਿਲਾਫ਼ ਲੜਾਈ ਲੜਨ ਦੇ ਬਾਅਦ ਅੱਜ ਤੜਕੇ ਉਨ੍ਹਾਂ ਦਾ ਦਿਹਾਂਤ ਹੋ ਗਿਆ।’ ਐਸ.ਸੀ.ਏ. ਨੇ ਕਿਹਾ, ‘ਉਹ 15 ਸਾਲ ਤੱਕ ਬੀ.ਸੀ.ਸੀ.ਆਈ. ਦੇ ਅਧਿਕਾਰਤ ਸਾਂਖਿਓਕੀਵਿਦ ਰਹੇ ਅਤੇ 1970 ਤੋਂ ਉਨ੍ਹਾਂ ਨੇ ਬੀ.ਸੀ.ਸੀ.ਆਈ., ਸੌਰਾਸ਼ਟਰ ਕ੍ਰਿਕਟ ਸੰਘ, ਆਲ ਇੰਡੀਆ ਰੇਸ਼ੋ ਅਤੇ ਹੋਰ ਵੱਖ-ਵੱਖ ਕ੍ਰਿਕਟ ਸੰਘਾਂ ਨੂੰ ਅਧਿਕਾਰਤ ਸਕੋਰਰ ਦੇ ਰੂਪ ਵਿਚ ਵੀ ਸੇਵਾਵਾਂ ਦਿੱਤੀਆਂ।’ ਐਸ.ਸੀ.ਏ. ਨੇ ਕਿਹਾ ਕਿ 1999 ਵਿਚ ਵਿਸ਼ਵ ਕੱਪ ਦੌਰਾਨ ਗੁਪਤੇ ਅਧਿਕਾਰਤ ਸਕੋਰਰ ਦੇ ਰੂਪ ਵਿਚ ਭਾਰਤੀ ਟੀਮ ਨਾਲ ਜੁੜੇ ਸਨ।

cherry

This news is Content Editor cherry