ਸਾਬਕਾ ਚੈਂਪੀਅਨ ਸ਼ਾਰਾਪੋਵਾ ਆਸਟਰੇਲੀਅਨ ਓਪਨ ਦੇ ਪਹਿਲੇ ਦੌਰ ''ਚੋਂ ਬਾਹਰ

01/21/2020 12:22:42 PM

ਮੈਲਬੋਰਨ : 5 ਵਾਰ ਦੀ ਗ੍ਰੈਂਡਸਲੈਮ ਚੈਂਪੀਅਨ ਮਾਰੀਆ ਸ਼ਾਰਾਪੋਵਾ ਆਸਟਰੇਲੀਅਨ ਓਫਨ ਦੇ ਪਹਿਲੇ ਦੌਰ 'ਚੋਂ ਸਿੱਧੇ ਸੈਟਾਂ ਵਿਚ ਹਾਰ ਕੇ ਬਾਹਰ ਹੋ ਗਈ। ਦੁਨੀਆ ਦੀ ਸਾਬਕਾ ਨੰਬਰ ਇਕ ਖਿਡਾਰੀ ਸ਼ਾਰਾਪੋਵਾ ਨੂੰ ਕ੍ਰੋਏਸ਼ੀਆ ਦੀ 19ਵਾਂ ਦਰਜਾ ਪ੍ਰਾਪਤ ਡੋਂਨਾ ਵੇਚਿਕ ਨੇ 6-3, 6-4 ਨਾਲ ਹਰਾਇਆ। ਇੱਤੇ 2008 ਦੀ ਚੈਂਪੀਅਨ ਰਹੀ ਸ਼ਾਰਾਪੋਵਾ ਨੂੰ ਵਾਈਲਡ ਕਾਰਡ ਮਿਲਿਆ ਸੀ। ਉਹ ਪਾਬੰਦੀਸ਼ੁਦਾ ਦਵਾਈ ਖਾਣ ਦੇ ਦੋਸ਼ ਵਿਚ ਲੱਗੀ ਪਾਬੰਦੀ ਤੋਂ ਪਰਤਣ ਦੇ ਬਾਅਦ ਲਗਾਤਾਰ ਫਾਰਮ ਅਤੇ ਫਿੱਟਨੈਸ ਨਾਲ ਜੂਝ ਰਹੀ ਹੈ। ਪਿਛਲੇ ਸਾਲ ਮੋਢੇ ਦੀ ਸੱਟ ਕਾਰਨ ਉਹ ਬਾਕੀ ਦਾ ਟੂਰਨਾਮੈਂਟ ਨਹੀਂ ਖੇਡ ਸਕੀ ਸੀ। ਉਹ ਲਗਾਤਾਰ 3 ਗ੍ਰੈਂਡਸਲੈਮ ਵਿਚ ਪਹਿਲੇ ਦੌਰ 'ਚੋਂ ਬਾਹਰ ਹੋ ਚੁੱਕੀ ਹੈ।