ਮਨੁ-ਸੁਮਿਤ ਦੀਆਂ ਨਜ਼ਰਾਂ ਖਿਤਾਬ ਬਰਕਰਾਰ ਰੱਖਣ ''ਤੇ, ਪ੍ਰਣਯ ਅਤੇ ਕਸ਼ਿਅਪ ਵੀ ਦੌੜ ''ਚ ਸ਼ਾਮਲ

07/10/2017 5:11:43 PM

ਕੇਲਗਾਰੀ— ਸਾਬਕਾ ਚੈਂਪੀਅਨ ਮਨੁ ਅੱਤਰੀ ਅਤੇ ਬੀ ਸੁਮਿਤ ਰੇੱਡੀ ਕੱਲ੍ਹ ਤੋਂ ਇੱਥੇ ਸ਼ੁਰੂ ਹੋ ਰਹੇ ਕੈਨੇਡਾ ਓਪਨ ਗ੍ਰਾਂ ਪ੍ਰੀ 'ਚ ਪੁਰਸ਼ ਡਬਲ ਖਿਤਾਬ ਬਰਕਰਾਰ ਰੱਖਣ ਲਈ ਉਤਰਨਗੇ। ਰਾਸ਼ਟਰਮੰਡਲ ਖੇਡ ਚੈਂਪੀਅਨ ਪਾਰੁਪੱਲੀ ਕਸ਼ਿਅਪ ਅਤੇ ਜਾਇੰਟ ਕੀਲਰ ਐੱਚ. ਐੱਸ. ਪ੍ਰਣਯ ਦੀਆਂ ਨਜ਼ਰਾਂ ਸੈਸ਼ਨ ਦੇ ਪਹਿਲੇ ਖਿਤਾਬ 'ਤੇ ਹੋਣਗੀਆਂ। ਪਿਛਲੇ ਸਾਲ ਕੈਨੇਡਾ ਓਪਨ 'ਚ ਭਾਰਤ ਲਈ ਬੀ. ਸਾਈ. ਪ੍ਰਣੀਤ ਅਤੇ ਰਿਓ ਓਲੰਪਿਕ ਖੇਡ ਚੁੱਕੇ ਮਨੁ ਅਤੇ ਸੁਮਿਤ ਨੇ ਦੋਹਰੇ ਖਿਤਾਬ ਜਿੱਤੇ ਸਨ।
ਪ੍ਰਣੀਤ ਨੇ ਅਪ੍ਰੈਲ 'ਚ ਸਿੰਗਾਪੁਰ ਓਪਨ ਸੁਪਰ ਸੀਰੀਜ਼ ਖਿਤਾਬ ਜਿੱਤਿਆ ਸੀ, ਜਦਕਿ ਮਨੁ ਅਤੇ ਸੁਮਿਤ ਅੰਤਰਾਸ਼ਟਰੀ ਸੈਸ਼ਨ 'ਤੇ ਫਾਰਮ ਹਾਸਲ ਕਰਨ ਲਈ ਸੰਘਰਸ਼ ਕਰਦੇ ਰਹੇ। ਤੀਜਾ ਦਰਜਾ ਹਾਸਲ ਜੋੜੀ ਜ਼ਿਆਦਾਤਰ ਟੂਰਨਾਮੈਂਟਾਂ 'ਚ ਦੂਜੇ ਦੌਰ ਤੱਕ ਨਹੀਂ ਪਹੁੰਚ ਸਕੀ। ਕੱਲ੍ਹ ਪਹਿਲੇ ਦੌਰ 'ਚ ਉਸ ਦਾ ਸਾਹਮਣਾ ਜਾਪਾਨ ਦੇ ਕੋਹੇਈ ਗੋਂਡੋ ਅਤੇ ਤਤਸੁਇਆ ਵਾਤਾਨਾਬੇ ਨਾਲ ਹੋਵੇਗਾ, ਜਿੱਥੇ ਉਹ ਆਪਣੇ ਪ੍ਰਦਰਸ਼ਨ 'ਚ ਸੁਧਾਰ ਕਰਨਾ ਚਾਹੁੰਣਗੇ। ਪੁਰਸ਼ ਸਿੰਗਲ 'ਚ 16ਵਾਂ ਦਰਜਾ ਹਾਸਲ ਕਸ਼ਿਅਪ ਗੋਡੇ ਅਤੇ ਮੋਢੇ ਦੀ ਸੱਟ ਤੋਂ ਉਭਰ ਕੇ ਵਾਪਸੀ ਕਰ ਰਹੇ ਹਨ। ਦੂਜਾ ਦਰਜਾ ਹਾਸਲ ਪ੍ਰਣਯ ਸ਼ਾਨਦਾਰ ਫਾਰਮ 'ਚ ਹੈ, ਜਿਸ ਨੇ ਓਲੰਪਿਕ ਚਾਂਦੀ ਅਤੇ ਸੋਨ ਤਮਗਾ ਜੇਤੂ ਲੀ ਚੋਂਗ ਵੇਈ ਅਤੇ ਚੇਨ ਲੋਂਗ ਨੂੰ ਲਗਾਤਾਰ ਮੈਚਾਂ 'ਚ ਹਰਾ ਕੇ ਇੰਡੋਨੇਸ਼ੀਆ ਓਪਨ ਸੁਪਰ ਸੀਰੀਜ਼ ਪ੍ਰੀਮੀਅਰ ਖਿਤਾਬ ਜਿੱਤਿਆ।
ਪਹਿਲੇ ਦੌਰ 'ਚ ਉਹ ਮੈਕਸੀਕੋ ਦੇ ਜਾਬ ਕੇਸਟੀਲੋ ਨਾਲ ਖੇਡਣਗੇ। ਬਾਕੀ ਭਾਰਤੀਆਂ 'ਚ ਹਰਸ਼ੀਲ ਦਾਨੀ 11ਵਾਂ ਦਰਜਾ ਹਾਸਲ ਫਰਾਂਸ ਦੇ ਲੁਕਾਸ ਕੋਰਵੀ ਨਾਲ ਖੇਡਣਗੇ। ਮਹਿਲਾ ਸਿੰਗਲ 'ਚ ਰਾਸ਼ਟਰੀ ਚੈਂਪੀਅਨ ਰੀਤੁਪਰਣਾ ਦਾਸ ਅਤੇ ਰੁਤਵਿਕਾ ਸ਼ਿਵਾਨੀ ਗਾਡੇ ਨੌਜਵਾਨ ਬਿਗ੍ਰੇਡ ਦੀ ਅਗਵਾਈ ਕਰੇਨਗੀਆਂ। ਟੀਮ 'ਚ ਰੇਸ਼ਮਾ ਕਾਰਤਿਕ, ਸ਼੍ਰੀ ਕ੍ਰਿਸ਼ਣਾ ਪ੍ਰਿਆ ਅਤੇ ਸਾਈ ਉਤੇਜਿੱਤਾ ਰਾਓ ਚੁੱਕਾ ਸ਼ਾਮਲ ਹਨ। ਮਿਸ਼ਰਿਤ ਡਬਲ 'ਚ ਸਈਅਦ ਮੋਦੀ ਗ੍ਰਾਂ ਪ੍ਰੀ ਗੋਲਡ ਚੈਂਪੀਅਨ ਐੱਨ ਸਿੱਕੀ ਰੇੱਡੀ ਅਤੇ ਪ੍ਰਣਵ ਜੇਰੀ ਚੋਪੜਾ ਦਾ ਸਾਹਮਣਾ ਪੇਰੂ ਦੇ ਡੇਨੀਅਲ ਲਾ ਟੋਰੇ ਰੀਗਲ ਅਤੇ ਡੇਨਿਕਾ ਨਿਸ਼ੀਮੁਰਾ ਨਾਲ ਹੋਵੇਗਾ।