ਅਰਜਨਟੀਨਾ ਦੇ ਸਾਬਕਾ ਰਗਬੀ ਖਿਡਾਰੀ ਅਰਾਮਬੁਰੂ ਦਾ ਪੈਰਿਸ 'ਚ ਗੋਲੀ ਮਾਰ ਕੇ ਕਤਲ

03/20/2022 2:44:54 PM

ਪੈਰਿਸ- ਅਰਜਨਟੀਨਾ ਦੇ ਸਾਬਕਾ ਰਗਬੀ ਖਿਡਾਰੀ ਫੇਡੇਰਿਕੋ ਮਾਰਟਿਨ ਅਰਾਮਬੁਰੂ ਦਾ ਫਰਾਂਸ ਦੀ ਰਾਜਧਾਨੀ ਪੈਰਿਸ 'ਚ ਸ਼ਨੀਵਾਰ ਤੜਕੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਉਹ 42 ਸਾਲਾਂ ਦੇ ਸਨ। ਅਰਾਮਬੁਰੂ ਨੇ 22 ਵਾਰ ਅਰਜਨਟੀਨਾ ਲਈ ਰਗਬੀ ਖੇਡੀ ਹੈ।

ਇਹ ਵੀ ਪੜ੍ਹੋ : ਰੋਜਰ ਫੈਡਰਰ ਦੀ ਦਰਿਆਦਿਲੀ, ਯੂਕ੍ਰੇਨ ਦੇ ਬੱਚਿਆਂ ਦੀ ਮਦਦ ਲਈ ਦਾਨ ਕਰਨਗੇ ਕਰੋੜਾਂ ਰੁਪਏ

ਉਹ ਫਰਾਂਸ 'ਚ 2007 'ਚ ਖੇਡੇ ਗਏ ਵਿਸ਼ਵ ਕੱਪ ਟੀਮ ਦੇ ਖਿਡਾਰੀ ਵੀ ਸਨ। ਫਰਾਂਸ ਦੇ ਰਾਸ਼ਟਰੀ ਅਖ਼ਬਾਰ ਦੇ ਮੁਤਾਬਕ ਪੈਰਿਸ 'ਚ ਉਨ੍ਹਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਅਖ਼ਬਾਰ ਵਲੋਂ ਪ੍ਰਕਾਸ਼ਿਤ ਖ਼ਬਰ ਦੇ ਮੁਤਾਬਕ ਅਰਾਮਬੁਰੂ ਦੀ ਤੜਕੇ ਇਕ ਸਮੂਹ ਨਾਲ ਬਹਿਸ ਹੋਈ ਸੀ ਜਿਸ ਤੋਂ ਬਾਅਦ ਕਾਰ 'ਚ ਵਾਪਸ ਪਰਤੇ ਵਿਰੋਧੀਆਂ ਨੇ ਉਸ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ।

ਇਹ ਵੀ ਪੜ੍ਹੋ : ਧੋਨੀ ਨਾਲ ਮਤਭੇਦਾਂ 'ਤੇ ਖੁੱਲ੍ਹ ਕੇ ਬੋਲੇ ਗੌਤਮ ਗੰਭੀਰ, ਜਾਣੋ ਕੀ ਕਿਹਾ

ਰਿਪੋਰਟ ਦੇ ਮੁਤਾਬਕ ਸਟੇਡੀਅਮ ਦੇ ਵੱਡੇ ਪਰਦੇ 'ਤੇ ਇੰਗਲੈਂਡ ਦੇ ਖ਼ਿਲਾਫ਼ ਫ਼ਰਾਂਸ ਦੇ ਸਿਕਸ ਨੇਸ਼ਨਸ ਦੇ ਫਾਈਨਲ ਤੋਂ ਪਹਿਲਾਂ ਅਰਾਮਬੁਰੂ ਨੂੰ ਸ਼ਰਧਾਂਜਲੀ ਦਿੱਤੀ ਗਈ। ਪੈਰਿਸ ਦੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਸ ਨੂੰ ਤਿੰਨ ਸ਼ੱਕੀ ਵਿਅਕਤੀਆਂ ਦੀ ਭਾਲ ਹੈ। ਪੁਲਸ ਨੇ ਕਾਤਲਾਂ ਨੂੰ ਛੇਤੀ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿਤਾ ਹੈ। ਅਰਾਮਬੁਰੂ ਦੇ ਦਿਹਾਂਤ ਨਾਲ ਖੇਡ ਜਗਤ 'ਚ ਸੋਗ ਦੀ ਲਹਿਰ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh