ਫੋਰਸ ਇੰਡੀਆ ਨੇ 2018 ਸੈਸ਼ਨ ਲਈ ਨਵੀਂ ਕਾਰ ਕੀਤੀ ਪੇਸ਼

02/27/2018 4:06:29 AM

ਬਾਰਸੀਲੋਨਾ— ਫੋਰਸ ਇੰਡੀਆ ਨੇ ਅੱਜ 2018 ਸੈਸ਼ਨ ਲਈ ਆਪਣੀ ਨਵੀਂ ਕਾਰ 'ਵੀ ਜੇ ਐੱਮ 11' ਪੇਸ਼ ਕੀਤੀ। ਟੀਮ ਦਾ ਡਿਵੈੱਲਪਮੈਂਟ ਡਰਾਈਵਰ ਨਿਕਿਤਾ ਮੇਜਪਿਨ  ਸਭ ਤੋਂ ਪਹਿਲਾਂ ਕਾਰ ਨੂੰ ਚਲਾਏਗਾ। ਇਸੇ ਹਫਤੇ ਟੀਮ ਦੇ ਡਰਾਈਵਰ ਸਰਜੀਓ ਪੇਰੇਜ ਤੇ ਐਸਤੇਬਾਨ ਓਕੋਨ ਵੀ ਕਾਰ ਨੂੰ ਅਜ਼ਮਾਉਣਗੇ। ਟੀਮ ਚੈਂਪੀਅਨਸ਼ਿਪ ਵਿਚ ਲਗਾਤਾਰ ਦੋ ਸਾਲ ਤੋਂ ਚੌਥੇ ਸਥਾਨ 'ਤੇ ਰਹੀ ਟੀਮ ਨੂੰ 2018 ਵਿਚ ਆਪਣੀ ਸਥਿਤੀ ਮਜ਼ਬੂਤ ਕਰਨ ਦੀ ਉਮੀਦ ਹੈ।