ਫੁੱਟਬਾਲਰ ਰੋਨਾਲਡੋ ਦੀ ਪ੍ਰੇਮਿਕਾ ਜਾਰਜਿਨਾ ਲਿੰਗਰੀ ਬ੍ਰਾਂਡ ਦੀ ਬ੍ਰਾਂਡ ਅੰਬੈਸਡਰ ਬਣੀ

03/30/2019 2:39:38 AM

ਜਲੰਧਰ - ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਦੀ ਪ੍ਰੇਮਿਕਾ ਜਾਰਜਿਨਾ ਰੋਡ੍ਰਿਗਜ਼ ਇਕ ਵਾਰ ਫਿਰ ਚਰਚਾ ਵਿਚ ਹੈ। 25 ਸਾਲਾ ਰੋਡ੍ਰਿਗਜ਼ ਨੇ ਮਸ਼ਹੂਰ ਲਿੰਗਰੀ ਬ੍ਰਾਂਡ ਨਾਲ ਟਾਈਅਪ ਕੀਤਾ ਹੈ। ਇਸਦੇ ਤਹਿਤ ਉਸ ਨੇ ਹੁਣ ਕਾਲੀ ਤੇ ਸਫੈਦ ਬਿਕਨੀ ਵਿਚ ਇਤਾਲਵੀ ਬ੍ਰਾਂਡ ਲਈ ਇਕ ਸੈਕਸੀ ਫੋਟੋਸ਼ੂਟ ਕਰਵਾਇਆ ਹੈ। ਜਾਰਜੀਨਾ ਨੇ ਇਸ ਬ੍ਰਾਂਡ ਲਈ ਅਮਰੀਕੀ ਮਾਡਲ ਕੇਟ ਅਪਟਨ ਨੂੰ ਰਿਪਲੇਸ ਕੀਤਾ ਹੈ। ਪਿਛਲੇ ਸਾਲ ਕੇਟ ਅਪਟਨ ਇਸ ਬ੍ਰਾਂਡ ਲਈ ਕੰਮ ਕਰ ਰਹੀ ਸੀ। ਕੰਪਨੀ ਮੁਖੀ ਨੇ ਕੇਟ ਦੀ ਜਗ੍ਹਾ ਜਾਰਜੀਨਾ ਨੂੰ ਚੁਣਨ 'ਤੇ ਕਿਹਾ ਕਿ ਰੋਡ੍ਰਿਗਜ਼ ਦਾ ਰੂਪ ਤੇ ਅਕਸ ਦੋਵੇਂ ਹੀ ਆਦਰਸ਼ ਹਨ। ਉਸ ਵਿਚ ਨਾ ਸਿਰਫ ਇਕ ਕੁਦਰਤੀ ਸੁੰਦਰਤਾ ਹੈ, ਸਗੋਂ ਉਹ ਇਕ ਪਰਿਵਾਰ ਦੀ ਜਾਗਰੂਕ ਮਾਂ ਤੇ ਮਜ਼ਬੂਤ ਅਕਸ ਵਾਲੀ ਮਹਿਲਾ ਵੀ ਹੈ। ਇਸ ਕਾਰਨ ਉਸ ਨੂੰ ਬ੍ਰਾਂਡ ਅੰਬੈਸਡਰ ਬਣਾਇਆ ਗਿਆ ਹੈ।


ਜ਼ਿਕਰਯੋਗ ਹੈ ਕਿ ਰੋਡ੍ਰਿਗਜ਼ ਨੇ ਪਿਛਲੇ ਸਾਲ ਰੋਨਾਲਡੋ ਦੀ ਬੇਟੀ ਅਲਾਨਾ ਮਾਰਟਿਨਾ ਨੂੰ ਜਨਮ ਦਿੱਤਾ ਸੀ। ਖਬਰ ਹੈ ਕਿ ਦੋਵਾਂ ਨੇ ਮੰਗਣੀ ਕਰ ਲਈ ਹੈ। ਉਹ ਇਸ ਸਾਲ ਵਿਆਹ ਵੀ ਕਰ ਸਕਦੇ ਹਨ। ਬੀਤੀ ਜਨਵਰੀ ਵਿਚ ਜਦੋਂ ਰੋਨਾਲਡੋ 'ਤੇ ਅਮਰੀਕੀ ਮਾਡਲ ਕੈਥਰੀਨ ਨੇ ਜ਼ਬਰਦਸਤੀ ਦਾ ਦੋਸ਼ ਲਾਇਆ ਸੀ, ਉਦੋਂ ਜਾਰਜੀਨਾ ਵੀ ਆਪਣੇ ਬੁਆਏਫ੍ਰੈਂਡ ਨਾਲ ਖੜ੍ਹੀ ਸੀ। ਉਸ ਨੇ ਪ੍ਰੈੱਸ ਕਾਨਫਰੰਸ ਵਿਚ ਕਿਹਾ ਸੀ ਕਿ ਮਾਡਲ ਦੇ ਦਾਅਵੇ ਦਾ ਕੋਈ ਆਧਾਰ ਨਹੀਂ ਹੈ। ਇਹ ਸਿਰਫ ਉਸ ਨੂੰ ਪ੍ਰੇਸ਼ਾਨ ਕਰਨ ਲਈ ਕੀਤਾ ਗਿਆ ਹੈ। ਮੈਂ ਅਜੇ ਵੀ ਰੋਨਾਲਡੋ ਦਾ ਸਮਰਥਨ ਕਰਦੀ ਹਾਂ। ਉਮੀਦ ਹੈ ਕਿ ਰੋਨਾਲਡੋ ਦੇ ਪ੍ਰਸ਼ੰਸਕ ਵੀ ਉਸ 'ਤੇ ਭਰੋਸਾ ਬਣਾਈ ਰੱਖਣਗੇ।

Gurdeep Singh

This news is Content Editor Gurdeep Singh