ਟਾਟਨਹਮ ਹਾਟਸਪਰ ਕਲੱਬ ਛੱਡਣਾ ਚਾਹੁੰਦੇ ਹਨ ਸਟਾਰ ਫੁੱਟਬਾਲ ਹੈਰੀ ਕੇਨ

05/19/2021 4:40:00 PM

ਲੰਡਨ- ਇੰਗਲਿਸ਼ ਸਟਾਰ ਫੁੱਟਬਾਲਰ ਹੈਰੀ ਕੇਨ ਇੰਗਲਿਸ਼ ਪ੍ਰਰੀਮੀਅਰ ਲੀਗ ਕਲੱਬ ਟਾਟਨਹਮ ਹਾਟਸਪਰ ਨੂੰ ਛੱਡਣਾ ਚਾਹੁੰਦੇ ਹਨ। ਇੰਗਲਿਸ਼ ਕਪਤਾਨ ਕੇਨ ਪਿਛਲੇ 11 ਸਾਲਾਂ 'ਚ ਟਾਟਨਹਮ ਲਈ 240 ਮੈਚਾਂ 'ਚ 165 ਗੋਲ ਕਰ ਚੁੱਕੇ ਹਨ ਅਤੇ ਉਨ੍ਹਾਂ ਨੇ ਕਲੱਬ ਨੂੰ ਆਪਣੇ ਫ਼ੈਸਲੇ ਬਾਰੇ ਦੱਸ ਦਿੱਤਾ ਹੈ।

ਉਹ ਹੁਣ ਕਿਸੇ ਹੋਰ ਕਲੱਬ ਵੱਲੋਂ ਖੇਡਣਾ ਚਾਹੁੰਦੇ ਹਨ। ਇੰਗਲੈਂਡ ਲਈ 53 ਮੈਚਾਂ 'ਚ 34 ਗੋਲ ਕਰ ਚੁੱਕੇ ਕੇਨ ਉੱਚ ਪੱਧਰ 'ਤੇ ਕਲੱਬ ਦੇ ਪ੍ਰਦਰਸ਼ਨ ਤੋਂ ਨਿਰਾਸ਼ ਹਨ। ਉਨ੍ਹਾਂ ਨੂੰ ਇਸ ਗੱਲ ਦੀ ਨਿਰਾਸ਼ਾ ਹੈ ਕਿ ਉਨ੍ਹਾਂ ਦਾ ਕਲੱਬ ਅਗਲੇ ਸੈਸ਼ਨ ਲਈ ਵੀ ਚੈਂਪੀਅਨਜ਼ ਲੀਗ ਦਾ ਟਿਕਟ ਹਾਸਲ ਨਹੀਂ ਕਰ ਸਕਿਆ।
 

Tarsem Singh

This news is Content Editor Tarsem Singh