ਫੁੱਟਬਾਲਰ ਡਗਲਸ ਕੋਸਟਾ ਨੇ ਵਿਰੋਧੀ ਖਿਡਾਰੀ ਦੇ ਮੂੰਹ ''ਤੇ ਥੁੱਕਿਆ

09/18/2018 2:16:10 AM

ਜਲੰਧਰ-ਕ੍ਰਿਸਟੀਆਨੋ ਰੋਨਾਲਡੋ ਦੇ ਸ਼ਾਮਲ ਹੋਣ ਤੋਂ ਬਾਅਦ ਮਸ਼ਹੂਰ ਹੋਇਆ ਇਟਲੀ ਦਾ ਜੁਵੈਂਟਸ ਕਲੱਬ ਇਕ ਵਾਰ ਫਿਰ ਆਪਣੇ ਖਿਡਾਰੀ ਡਗਲਸ ਕੋਸਟਾ ਦੀ ਸ਼ਰਮਨਾਕ ਹਰਕਤ ਕਾਰਨ ਚਰਚਾ ਵਿਚ ਆ ਗਿਆ ਹੈ। ਸਾਸਓਲੋ ਵਿਰੁੱਧ ਮੈਚ ਦੌਰਾਨ ਬ੍ਰਾਜ਼ੀਲ ਦੇ ਸਟਾਰ ਨੇ ਨਾ ਸਿਰਫ ਫੈਡਰਿਕੋ ਡੀ ਫ੍ਰਾਂਸੇਸਕੋ 'ਤੇ ਮੂੰਹ 'ਤੇ ਥੁੱਕਿਆ ਸਗੋਂ ਆਪਣਾ ਸਿਰ ਵੀ ਉਸ ਦੇ ਸਿਰ ਵਿਚ ਮਾਰਿਆ। ਘਟਨਾ ਤੋਂ ਹੈਰਾਨ ਜੁਵੈਂਟਸ ਕਲੱਬ ਦੇ ਮਾਲਕ ਮੈਕਸ ਐਲੇਗ੍ਰੀਰੀ ਨੇ ਤੁਰੰਤ ਅਲਾਨ ਕਰ ਦਿੱਤਾ ਕਿ ਡਗਲਸ ਨੂੰ ਆਪਣੇ ਕੀਤੇ ਲਈ ਲੰਬੀ ਸਜ਼ਾ ਭੁਗਤਣੀ ਪਵੇਗੀ।  ਕੋਸਟਾ 'ਤੇ 3 ਮੈਚਾਂ ਦੀ ਪਾਬੰਦੀ ਲੱਗਣਾ ਸੰਭਵ ਹੈ।