ਇੰਗਲੈਂਡ ''ਚ ਫੁੱਟਬਾਲ ਮੈਚ 30 ਅਪ੍ਰੈਲ ਤਕ ਬੰਦ

03/19/2020 9:48:37 PM

ਲੰਡਨ— ਇੰਗਲੈਂਡ ਨੇ ਪ੍ਰੀਮੀਅਰ ਲੀਗ ਤੇ ਇੰਗਲਿੰਸ਼ ਫੁੱਟਬਾਲ ਲੀਗ (ਈ. ਐੱਫ. ਐੱਲ.) ਦੇ ਵਿਚ ਹੋਈ ਐਮਰਜੈਂਸੀ ਬੈਠਕ ਤੋਂ ਬਾਅਦ ਵੀਰਵਾਰ ਨੂੰ ਫੁੱਟਬਾਲ ਮੁਕਾਬਲੇ 30 ਅਪ੍ਰੈਲ ਤਕ ਬੰਦ ਕਰਨ ਦਾ ਫੈਸਲਾ ਕੀਤਾ। ਇੰਗਲਿਸ਼ ਫੁੱਟਬਾਲ ਸੰਘ, ਪ੍ਰੀਮੀਅਰ ਲੀਗ, ਈ. ਐੱਫ. ਐੱਲ., ਖਿਡਾਰੀਆਂ ਤੇ ਮੈਨੇਜ਼ਰਾਂ ਦੀਆਂ ਸੰਸਥਾਵਾਂ ਵਲੋਂ ਸਾਂਝੇ ਬਿਆਨ ਦੇ ਅਨੁਸਾਰ 'ਅਸੀਂ ਮਿਲ ਕੇ ਫੈਸਲਾ ਕੀਤਾ ਹੈ ਕਿ ਇੰਗਲੈਂਡ 'ਚ ਪੇਸ਼ੇਵਰ ਮੈਚਾਂ ਨੂੰ 30 ਅਪ੍ਰੈਲ ਤਕ ਮੁਲਤਵੀ ਕਰ ਦਿੱਤਾ ਹੈ। ਇਸ ਦੇ ਅਨੁਸਾਰ ਅਸੀਂ ਆਪਣੀ ਵਚਨਬੱਧਤਾ 'ਚ ਇਕਜੁਟ ਹਾਂ ਕਿ 2019-20 ਫੁੱਟਬਾਲ ਸੰਘ ਨੂੰ ਫਿਰ ਤੋਂ ਸ਼ੁਰੂ ਕਰਨ ਦਾ ਤਰੀਕਾ ਕੱਢਾਂਗੇ ਤੇ ਪੱਕਾ ਕਰਾਂਗੇ ਕਿ ਸਾਰੇ ਘਰੇਲੂ ਤੇ ਯੂਰਪੀਅਨ ਕਲੱਬ ਲੀਗ ਤੇ ਕੱਪ ਮੈਚ ਜਲਦ ਤੋਂ ਜਲਦ ਖੇਡੇ ਜਾਣ, ਜਿਵੇਂ ਹੀ ਇਸਦਾ ਆਯੋਜਨ ਸੰਭਵ ਹੋਵੇਗਾ ਤੇ ਅਜਿਹਾ ਕਰਨਾ ਸੁਰੱਖਿਅਤ ਹੋਵੇਗਾ।

Gurdeep Singh

This news is Content Editor Gurdeep Singh