ਫਲਾਇਡ ਮੇਵੇਦਰ, ਲੈਲਾ ਅਲੀ ‘ਬਾਕਸਿੰਗ ਹਾਲ ਆਫ ਫੇਮ’ ’ਚ ਚੁਣੇ ਗਏ

12/16/2020 10:27:56 PM

ਨਿਊਯਾਰਕ– ਕਈ ਵਿਸ਼ਵ ਖਿਤਾਬ ਜਿੱਤ ਚੁੱਕੇ ਫਲਾਇਡ ਮੇਵੇਦਰ, ਸਾਬਕਾ ਹੈਵੀਵੇਟ ਚੈਂਪੀਅਨ ਵਲਾਦੀਮਿਰ ਕਲਿਟਸ਼ਚੇਕੋ ਅਤੇ ਲੈਲਾ ਅਲੀ ਨੂੰ ਕੌਮਾਂਤਰੀ ਮੁੱਕੇਬਾਜ਼ੀ ‘ਹਾਲ ਆਫ ਫੇਮ ਐਂਡ ਮਿਊਜ਼ੀਅਮ’ ’ਚ ਚੁਣਿਆ ਗਿਆ ਹੈ। ਮੰਗਲਵਾਰ ਨੂੰ 2021 ਦੀ ਸ਼੍ਰੇਣੀ ਦਾ ਐਲਾਨ ਕੀਤਾ ਗਿਆ, ਜਿਸ ’ਚ ਸਾਬਕਾ ਓਲੰਪਿਕ ਚੈਂਪੀਅਨ ਆਂਦਰੇ ਵਾਰਡ, ਐੱਨ. ਵੋਲਫੇ, ਮਾਰੀਅਨ ਟ੍ਰਿਮੀਆਰ ਅਤੇ ਡਾ. ਮਾਰਗੇਟ ਗੁੱਡਮੈਨ ਵੀ ਸ਼ਾਮਲ ਹਨ। ਵੱਖ-ਵੱਖ ਵਰਗਾਂ ’ਚ ਮਰਨ ਉਪਰੰਤ ਚੁਣੇ ਗਏ ਵਿਅਕਤੀਆਂ ’ਚ ਲਾਈਟਵੇਟ ਚੈਂਪੀਅਨ ਡੈਵੀ ਮੂਰ, ਜੈਕੀ ਟੋਨਾਵਾਂਡਾ, ਕਟ ਮੈਨ ਫ੍ਰੈਡੀ ਬ੍ਰਾਊਨ, ਮੈਨੇਜਰ-ਟ੍ਰੇਨਰ ਜੈਕੀ ਮੈਕਾਏ, ਪੱਤਰਕਾਰ ਜਾਰਜ ਕਿੰਬਾਲ ਅਤੇ ਟੀ. ਵੀ. ਕਾਰਜਕਾਰੀ ਜੇ. ਲਾਰਕਿਨ ਸ਼ਾਮਲ ਹਨ। ਇਨ੍ਹਾਂ ਸਾਰਿਆਂ ਨੂੰ 13 ਜੂਨ ਨੂੰ ਹਾਲ ਆਫ ਫੇਮ ’ਚ ਸ਼ਾਮਲ ਕੀਤਾ ਜਾਵੇਗਾ, ਜਿਸ ’ਚ ਪਿਛਲੇ ਸਾਲ ਦੀ ਸ਼੍ਰੇਣੀ ਵੀ ਸ਼ਾਮਲ ਹੋਵੇਗੀ, ਜਿਸ ਨੂੰ ਕੋਰੋਨਾ ਮਹਾਮਾਰੀ ਕਾਰਣ ਮੁਲਤਵੀ ਕਰ ਦਿੱਤਾ ਗਿਆ ਸੀ।

ਨੋਟ- ਫਲਾਇਡ ਮੇਵੇਦਰ, ਲੈਲਾ ਅਲੀ ‘ਬਾਕਸਿੰਗ ਹਾਲ ਆਫ ਫੇਮ’ ’ਚ ਚੁਣੇ ਗਏ । ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।

Gurdeep Singh

This news is Content Editor Gurdeep Singh