ਸੜਕ ਹਾਦਸੇ ''ਚ ਪੰਜ ਪਹਿਲਵਾਨਾਂ ਦੀ ਮੌਤ

01/13/2018 3:55:39 PM

ਮੁੰਬਈ, (ਬਿਊਰੋ)— ਇਕ ਸਥਾਨਕ ਟੂਰਨਾਮੈਂਟ ਤੋਂ ਪਰਤ ਰਹੇ ਪੰਜ ਪਹਿਲਵਾਨਾਂ ਸਮੇਤ 6 ਲੋਕਾਂ ਦੀ ਮੌਤ ਹੋ ਗਈ ਜਦੋਂ ਸਾਂਗਲੀ ਜ਼ਿਲੇ 'ਚ ਉਨ੍ਹਾਂ ਦੀ ਐੱਸ.ਯੂ.ਵੀ. ਟਰੈਕਟਰ ਨਾਲ ਭਿੜ ਗਈ। ਪੁਲਸ ਨੇ ਦੱਸਿਆ ਕਿ ਹਾਦਸੇ 'ਚ 7 ਲੋਕ ਜ਼ਖਮੀ ਹੋ ਗਏ ਹਨ।

ਇਹ ਹਾਦਸਾ ਕੜੇਗਾਂਵ-ਸਾਂਗਲੀ ਰੋਡ 'ਤੇ ਹੋਇਆ ਜਦੋਂ ਪਹਿਲਵਾਨ ਔਂਧ ਪਿੰਡ 'ਚ ਇਕ ਕੁਸ਼ਤੀ ਟੂਰਨਾਮੈਂਟ 'ਚ ਹਿੱਸਾ ਲੈ ਕੇ ਪਰਤ ਰਹੇ ਸਨ। ਦੂਜੀ ਦਿਸ਼ਾ ਤੋਂ ਤੇਜ਼ ਰਫਤਾਰ 'ਚ ਆ ਰਹੇ ਇਕ ਟਰੱਕ ਦੀ ਉਨ੍ਹਾਂ ਦੀ ਐੱਸ.ਯੂ.ਵੀ. ਨਾਲ ਟੱਕਰ ਹੋ ਗਈ ਜਿਸ 'ਚ 5 ਪਹਿਲਵਾਨਾਂ ਸਮੇਤ 6 ਲੋਕ ਮਾਰੇ ਗਏ। ਜ਼ਖਮੀਆਂ ਦਾ ਇਲਾਜ ਸਾਂਗਲੀ ਦੇ ਸਰਕਾਰੀ ਹਸਪਤਾਲ 'ਚ ਚਲ ਰਿਹਾ ਹੈ। ਮੋਟਰ ਵਾਹਨ ਐਕਟ ਅਤੇ ਆਈ.ਪੀ.ਸੀ. ਦੀਆਂ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।