ਸਭ ਤੋਂ ਤੇਜ਼ ਵਨਡੇ ਫਿਫਟੀ ਲਗਾਉਣ ਵਾਲੇ 5 ਭਾਰਤੀ, 17 ਸਾਲਾਂ ਤੋਂ ਟਾਪ 'ਤੇ ਹੈ ਇਹ ਗੇਂਦਬਾਜ਼

12/05/2017 3:02:57 PM

ਨਵੀਂ ਦਿੱਲੀ (ਬਿਊਰੋ)— ਭਾਰਤ ਅਤੇ ਸ਼੍ਰੀਲੰਕਾ ਦਰਮਿਆਨ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਚੱਲ ਰਹੀ ਹੈ ਜਿਸਦਾ ਆਖਰੀ ਮੈਚ ਫਿਲਹਾਲ ਦਿੱਲੀ ਵਿੱਚ ਖੇਡਿਆ ਜਾ ਰਿਹਾ ਹੈ। ਇਸ ਸੀਰੀਜ਼ ਦੇ ਬਾਅਦ ਦੋਨਾਂ ਟੀਮਾਂ ਵਿਚਾਲੇ ਤਿੰਨ ਵਨਡੇ ਮੈਚਾਂ ਦੀ ਸੀਰੀਜ਼ ਖੇਡੀ ਜਾਵੇਗੀ। ਵਨਡੇ ਕ੍ਰਿਕਟ ਵਿਚ ਭਾਰਤ ਵਲੋਂ ਸਭ ਤੋਂ ਤੇਜ਼ ਫਿਫਟੀ ਲਗਾਉਣ ਵਾਲੇ ਕ੍ਰਿਕਟਰ ਦੀ ਗੱਲ ਕਰੋ, ਤਾਂ ਇਹ ਰਿਕਾਰਡ ਇਕ ਗੇਂਦਬਾਜ਼ ਦੇ ਨਾਮ ਉੱਤੇ ਹੈ। ਜਿਸ ਨੇ 191 ਵਨਡੇ ਮੈਚਾਂ ਵਿਚ 288 ਵਿਕਟਾਂ ਲਈਆਂ ਹਨ। ਇਸ ਗੇਂਦਬਾਜ਼ ਨੇ 4 ਦਸੰਬਰ ਨੂੰ ਆਪਣਾ 41ਵਾਂ ਬਰਥਡੇ ਸੈਲੀਬਰੇਟ ਕੀਤਾ। ਸਭ ਤੋਂ ਤੇਜ਼ ਵਨਡੇ ਫਿਫਟੀ ਲਗਾਉਣ ਵਾਲੇ 5 ਭਾਰਤੀ ਬੱਲੇਬਾਜ਼ਾਂ ਦੀ ਗੱਲ ਕਰੀਏ, ਤਾਂ ਇਸ ਲਿਸਟ ਵਿਚ ਯੁਵਰਾਜ ਸਿੰਘ ਆਖਰੀ ਪੋਜੀਸ਼ਨ ਉੱਤੇ ਹਨ, ਜਿਨ੍ਹਾਂ ਨੇ ਦਸੰਬਰ 2004 ਵਿਚ ਬੰਗਲਾਦੇਸ਼ ਖਿਲਾਫ 22 ਗੇਂਦਾਂ ਉੱਤੇ 50 ਦੌੜਾਂ ਬਣਾਈਆਂ ਸਨ।

ਸਭ ਤੋਂ ਘੱਟ ਗੇਂਦਾਂ ਉੱਤੇ ਵਨਡੇ ਫਿਫਟੀ ਲਗਾਉਣ ਵਾਲੇ ਭਾਰਤੀ ਖਿਡਾਰੀ-
ਯੁਵਰਾਜ ਸਿੰਘ
ਯੁਵਰਾਜ ਨੇ ਦਸੰਬਰ 2004 'ਚ ਬੰਗਲਾਦੇਸ਼ ਖਿਲਾਫ ਧਮਾਕੇਦਾਰ ਪਾਰੀ ਖੇਡਦੇ ਹੋਏ 22 ਗੇਂਦਾਂ 'ਤੇ ਅਰਧ ਸੈਂਕੜਾ ਠੋਕਿਆ ਸੀ ਤੇ ਉਹ 5ਵੇਂ ਅਜਿਹੇ ਭਾਰਤੀ ਹਨ ਜਿਸ ਨੇ ਸਭ ਤੋਂ ਫਿਫਟੀ ਲਗਾਈ ਹੈ। ਦੱਸ ਦਈਏ ਕਿ ਇਸ ਸਮੇਂ ਯੁਵੀ ਭਾਰਤੀ ਟੀਮ ਤੋਂ ਬਾਹਰ ਚਲ ਰਹੇ ਹਨ।

ਰਾਹੁਲ ਦ੍ਰਵਿੜ
ਭਾਰਤ ਟੀਮ ਦੀ ਦੀਵਾਰ ਕਹੇ ਜਾਣ ਵਾਲੇ ਰਾਹੁਲ ਦ੍ਰਵਿੜ ਨੇ ਵਨਡੇ 'ਚ 22 ਗੇਂਦਾਂ 'ਤੇ ਅਰਧ ਸੈਂਕੜਾ ਲਗਾ ਕੇ ਸਾਰਿਆਂ ਨੂੰ ਹੈਰਾਨ ਕੀਤਾ ਸੀ। ਦ੍ਰਵਿੜ ਵਨਡੇ 'ਚ ਸਭ ਤੋਂ ਤੇਜ਼ ਫਿਫਟੀ ਲਗਾਉਣ ਵਾਲੀ ਲਿਸਟ 'ਚ 4 ਨੰਬਰ 'ਤੇ ਅਜੇ ਵੀ ਬਰਕਰਾਰ ਹਨ।

ਵਰਿੰਦਰ ਸਹਿਵਾਗ
ਸਹਿਵਾਗ ਨੇ ਕੀਨੀਆ ਖਿਲਾਫ 2001 'ਚ 22 ਗੇਂਦਾਂ 'ਚ ਫਿਫਟੀ ਲਗਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਉਹ ਸਭ ਤੋਂ ਤੇਜ਼ ਵਨਡੇ ਫਿਫਟੀ ਲਗਾਉਣ ਦੇ ਮਾਮਲੇ 'ਚ ਨੰਬਰ 3 'ਤੇ ਬਰਕਰਾਰ ਹਨ।

ਕਪਿਲ ਦੇਵ
ਕਪਿਲ ਦੇਵ ਵੀ ਵਨਡੇ 'ਚ ਸਭ ਤੋਂ ਤੇਜ਼ ਫਿਫਟੀ ਮਾਰਨ ਦੇ ਮਾਮਲੇ ਦੀ ਸੂਚੀ 'ਚ ਸ਼ਾਮਲ ਹਨ। ਉਨ੍ਹਾਂ ਨੇ ਇਹ ਕਾਰਨਾਮਾ ਮਾਰਚ 1983 'ਚ ਵੈਸਟ ਇੰਡੀਜ਼ ਖਿਲਾਫ ਕੀਤਾ ਸੀ। ਉਨ੍ਹਾਂ ਨੇ ਵੀ 22 ਗੇਂਦਾਂ 'ਤੇ ਅਰਧ ਸੈਂਕੜਾ ਲਗਾਇਆ ਸੀ।

ਅਜੀਤ ਅਗਰਕਰ
ਇਸ ਲਿਸਟ 'ਚ ਭਾਰਤੀ ਗੇਂਦਬਾਜ਼ ਅਜੀਤ ਅਗਰਕਰ ਨੰਬਰ ਇਕ 'ਤੇ ਬਰਕਰਾਰ ਹਨ। ਜਿਨ੍ਹਾਂ ਨੇ 21 ਗੇਂਦਾਂ 'ਤੇ ਇਹ ਕਾਰਨਾਮਾ ਕਰਕੇ ਭਾਰਤੀ ਬੱਲੇਬਾਜ਼ਾਂ ਨੂੰ ਵੀ ਪਛਾੜ ਦਿੱਤਾ ਹੈ। ਉਨ੍ਹਾਂ ਨੇ ਇਹ ਕਾਰਨਾਮਾ ਦਸੰਬਰ 2000 'ਚ ਕੀਤਾ ਸੀ।