ਪੰਜ ਭਾਰਤੀ ਮਹਿਲਾ ਮੁੱਕੇਬਾਜ਼ ਫਾਈਨਲ ''ਚ

09/16/2017 11:35:53 PM

ਨਵੀਂ ਦਿੱਲੀ— ਭਾਰਤ ਦੀਆਂ ਪੰਜ ਮਹਿਲਾ ਮੁੱਕੇਬਾਜ਼ਾਂ ਨਿਹਾਰਿਕਾ ਗੋਨੇਲਾ, ਸ਼ਸ਼ੀ ਚੋਪੜ, ਅੰਕੁਸ਼ਿਤਾ ਬੋਰੋ, ਪਰਵੀਨ ਅਤੇ ਸੋਨਿਆ ਨੇ ਤੁਰਕੀ ਦੇ ਇਸਤਾਂਬੁਲ 'ਚ ਚੱਲ ਰਹੀ ਅਹਿਮਤ ਕੋਮੇਰਟ ਇੰਟਰਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ 'ਚ ਆਪਣੇ ਆਪਣੇ ਭਾਰ ਵਰਗਾ ਦੇ ਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ। 75 ਕਿਲੋਗ੍ਰਾਮ ਵਰਗ 'ਚ ਨਿਹਾਰਿਕਾ ਨੇ ਸੇਲਮਾ ਕਾਰਕੋਯੁਨ ਨੂੰ 3.2 ਨਾਲ ਹਰਾਇਆ। ਹੁਣ ਫਾਈਨਲ 'ਚ ਉਸ ਦਾ ਮੁਕਾਬਲਾ ਕਜਾਕਿਸਤਾਨ ਦੀ ਸ਼ਮੋਨੋਵਾ ਅਨਸਤਾਸਿਆ ਨਾਲ ਹੋਵੇਗਾ।
ਸ਼ਸ਼ੀ ਚੋਪੜਾ ਨੇ ਕਜਾਕਿਸਤਾਨ ਦੀ ਸੰਦੁਗਾਸ਼ ਅਬਿਲਖਾਨ ਨੂੰ 57 ਕਿਲੋਗ੍ਰਾਮ ਵਰਗ 'ਚ 4.1 ਨਾਲ ਹਰਾਇਆ। ਉਸ ਦਾ ਅਗਲਾ ਮੁਕਾਬਲਾ ਕਜਾਕਿਸਤਾ  ਦੀ ਵਲਾਦਿਸਲਾਵ ਕੁਮਤਾ ਨਾਲ ਹੋਵੇਗਾ। ਅੰਦੁਸ਼ਿਤਾ ਨੇ ਤੁਰਕੀ ਦੀ ਅਲੇਨਾ ਤੁਰਕ ਨੂੰ 60 ਕਿਲੋਗ੍ਰਾਮ ਵਰਗ 'ਚ ਹਰਾਇਆ। ਉਸ ਦੀ ਫਾਈਨਲ 'ਚ ਭਿਡੰਤ ਤੁਰਕੀ ਕੀ ਹੀ ਕਾਗਲਾ ਅਲੁਕ ਨਾਲ ਹੋਵੇਗੀ। 48 ਕਿਲੋਗ੍ਰਾਮ 'ਤ ਸੋਨਿਆਨੇ ਓਲਗਾ ਸ਼ਾਲਿਮੋਵਾ ਨੂੰ ਹਰਾਇਆ।
ਉਸ ਦਾ ਖਿਤਾਬ ਦੇ ਲਈ ਕਜਾਕਿਸਤਾਨ ਦੀ ਕਾਹਾਕਿਰਾ ਓਰਕਾਬੇਵਾ ਨਾਲ ਸਾਹਮਣਾ ਹੋਵੇਗਾ। ਪਰਵੀਨ ਨੇ 54 ਕਿਲੋਗ੍ਰਾਮ 'ਚ ਤੁਰਕੀ ਦੀ ਆਯਤਨ ਕਯੁਮੇਂਟਰ ਨੂੰ ਹਰਾਇਆ। ਫਾਈਨਲ 'ਚ ਉਹ ਰੂਸ ਦੀ ਅਨਸਤਾਸਿਆ ਆਰਤਮੋਨੇਵਾ ਨਾਲ ਭਿੜੇਗੀ।