ਸਿਖਰ ਸਥਾਨ ''ਤੇ ਮੁਕਾਬਲੇ ਲਈ ਫਿਟਨੇਸ ਜਰੂਰੀ : ਮਰੇ

06/18/2017 8:01:18 PM

ਲੰਡਨ— ਵਿਸ਼ਵ ਦੇ ਨੰਬਰ ਇਕ ਖਿਡਾਰੀ ਬ੍ਰਿਟੇਨ ਦੇ ਐਂਡੀ ਮਰੇ ਦਾ ਮੰਨਣਾ ਹੈ ਕਿ ਸਿਖਰ ਸਥਾਨ 'ਤੇ ਮੁਕਾਬਲੇ ਲਈ ਆਪਣੀ ਫਿਟਨੇਸ ਮਹੱਤਵਪੂਰਨ ਹੁੰਦੀ ਹੈ ਅਤੇ ਇਸ ਦੇ ਆਧਾਰ 'ਤੇ ਫੈਸਲਾ ਕਰ ਸਕਦੇ ਹਾਂ ਕਿ ਤੁਸੀ ਆਪਣਾ ਕਰੀਅਰ ਕਿੰਨ੍ਹਾਂ ਅੱਗੇ ਲਿਜਾ ਸਕਦੇ ਹੋ। 30 ਸਾਲ ਦੇ ਮਰੇ ਨੰਬਰ ਇਕ ਬਣਨ ਤੋਂ ਬਾਅਦ ਵੀ ਖਰਾਫ ਫਾਰਮ 'ਚ ਚੱਲ ਰਿਹਾ ਹੈ ਅਤੇ ਇਸ ਅਸਫਲਤਾਵਾਂ ਤੋਂ ਬਾਅਦ ਉਸ ਦੀ ਫਿਟਨੇਸ 'ਤੇ ਵੀ ਸਵਾਲ ਖੜ੍ਹਾ ਹੋ ਰਿਹਾ ਹੈ। ਮਰੇ ਨੇ ਇਸ 'ਤੇ ਕਿਹਾ ਕਿ ਨਿਸਚਿਤ ਰੂਪ ਤੋਂ ਸਿਖਰ ਪ੍ਰਦਰਸ਼ਨ ਲਈ ਫਿਟ ਰਹਿਣਾ ਬੇਹੱਦ ਜਰੂਰੀ ਹੈਸ਼ ਫ੍ਰ ਉਸ਼ ਨੂੰ ਲੱਗਦਾ ਹੈ ਕਿ ਉਹ ਹੁਣ ਵੀ ਕੁਝ ਹੋਰ ਸਾਲ ਆਪਣੀ ਖੇਡ ਸਕਦਾ ਹੈ।
ਮਰੇ ਨੇ ਕਿਹਾ ਕਿ ਕਈ ਖਿਡਾਰੀ ਵਧਦੀ ਉਮਰ ਦੇ ਬਾਵਜੂਦ  ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਦੇ ਇਸ ਪ੍ਰਦਰਸ਼ਨ ਪਿੱਛੇ ਉਸ ਦੀ ਸ਼ਾਨਦਾਰ ਫਿਟਨੇਸ ਹੈ। ਮੈਂ ਵੀ ਫਿਟਨੇਸ ਨੂੰ ਲੈ ਕੇ ਗੰਭੀਰ ਹਾਂ ਅਤੇ ਮੈਨੂੰ ਲੱਗਦਾ ਹੈ ਕਿ ਮੈਂ ਕਈ ਸਾਲ ਹੋਰ ਟੈਨਿਸ ਖੇਡ ਸਕਦਾ ਹਾਂ। ਜ਼ਿਕਰਯੋਗ ਹੈ ਕਿ ਸਾਬਕਾ ਨੰਬਰ ਇਕ ਖਿਡਾਰੀ ਸਵਿਟਜਰਲੈਂਡ ਦੇ ਰੋਜਨ ਫੇਡਰਰ ਅਤੇ ਸਪੇਨ ਦੇ ਰਾਫੇਲ ਨਡਾਲ ਨੇ ਵੱਧਦੀ ਉਮਰ ਦੇ ਬਾਵਜੂਦ ਇਸ ਸਾਲ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਗਰੈਂਡ ਸਲੈਮ ਖਿਤਾਬ ਜਿੱਤਿਆ ਹੈ। 35 ਸਾਲ ਫੇਡਰਰ ਦੇ ਸੱਟ ਤੋਂ ਬਾਅਦ ਵਾਪਸੀ ਕਰਦੇ ਹੋਏ ਸਾਲ ਦਾ ਪਹਿਲਾਂ ਗਰੈ2ਡ ਸਲੈਮ ਆਸਟਰੇਲੀਆ ਓਪਨ ਜਿੱਤਿਆ ਜਦੋਂ ਕਿ ਕਲੇ ਕੋਰਟ ਦੇ ਬਾਦਸ਼ਾਹ 31 ਸਾਲ ਨਡਾਲ ਨੇ ਆਪਣਾ 10ਵਾਂ ਫ੍ਰੈਂਚ ਓਪਨ ਖਿਤਾਬ ਜਿੱਤਿਆ। ਮਰੇ ਨੇ ਕਿਹਾ ਕਿ ਹੁਣ ਦੇ ਦੌਰ 'ਚ ਕਈ ਖਿਡਾਰੀ ਆਪਣੇ ਫਿਜਿਓ ਦੇ ਨਾਲ ਚੱਲਦੇ ਹਨ। ਉਹ ਸ਼ਰੀਰਕ ਰੂਪ ਤੋਂ ਫਿਟ ਰਹਿਣ ਲਈ ਕਈ ਸਮਾਂ ਜਿੰਮ 'ਚ ਬਿਤਾਉਦੇ ਹਨ। ਮੈਂ ਇਹ ਨਹੀਂ ਦੱਸ ਸਕਦਾ ਕਿ ਮੈਂ ਹੋਰ ਕਿੰਨ੍ਹੇ ਸਾਲ ਖੇਡ ਸਕਦਾ ਹਾਂ ਪਰ ਮੈਂ ਇਹ ਚਾਹੁੰਦਾ ਹਾਂ ਕਿ ਮੈਂ ਜਿਸ ਵੀ ਟੂਰਨਾਮੈਂਟ 'ਚ ਹਿੱਸਾ ਲਵਾਂਗਾ, ਉਸ 'ਚ ਆਪਣਾ ਸੋ ਫੀਸਦੀ ਦੇਵਾਂਗਾ।