ਵਰਲਡ ਕੱਪ ਦੇ ਇਤਿਹਾਸ 'ਚ ਇਨ੍ਹਾਂ ਚਾਰ ਵਿਕਟਕੀਪਰਾਂ ਨਾਲ ਮੈਦਾਨ 'ਚ ਉਤਰ ਸਕਦਾ ਹੈ ਭਾਰਤ

06/20/2019 12:28:05 PM

ਸਪੋਰਟਸ ਡੈਸਕ- ਆਈ. ਸੀ. ਸੀ ਕ੍ਰਿਕਟ ਵਿਸ਼ਵ ਕੱਪ 'ਚ ਭਾਰਤ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਅੰਗੂਠੇ ਦੀ ਸੱਟ ਦੇ ਕਾਰਨ ਵਰਲਡ ਕੱਪ ਤੋਂ ਬਾਹਰ ਹੋ ਗਏ ਹਨ। ਅਜਿਹੇ 'ਚ ਉਨ੍ਹਾਂ ਦੀ ਜਗ੍ਹਾ ਹੁਣ ਵਿਕਟਕੀਪਰ ਨੌਜਵਾਨ ਬੱਲੇਬਾਜ਼ ਰਿਸ਼ਭ ਪੰਤ ਨੂੰ ਵਰਲਡ ਕੱਪ 'ਚ ਜਗ੍ਹਾ ਮਿਲ ਗਈ ਹਨ। ਫਿਲਹਾਲ ਪੰਤ ਨੂੰ ਟੀਮ ਇੰਡੀਆ ਦੇ ਪਲੇਇੰਗ 'ਚ ਜਗ੍ਹਾ ਮਿਲਦੀ ਹੈ ਜਾਂ ਨਹੀਂ ਇਹ ਦੇਖਣ ਵਾਲੀ ਗੱਲ ਹੋਵੇਗੀ। ਪੰਤ ਦੇ ਆਉਣ ਤੋਂ ਬਾਅਦ ਟੀਮ ਇੰਡੀਆ ਦੇ ਕੋਲ ਚਾਰ ਵਿਕਟਕੀਪਰ ਹੋ ਚੁੱਕੇ ਹਨ। ਜੇਕਰ ਵਿਸ਼ਵ ਕੱਪ ਦੇ ਮੈਚ 'ਚ ਜੇਕਰ ਇਨ੍ਹਾਂ ਚਾਰਾਂ ਨੂੰ ਇਕੱਠੇ ਖੇਡਣ ਦਾ ਮੌਕਾ ਮਿਲਦਾ ਹੈ ਤਾਂ ਇਹ ਕ੍ਰਿਕਟ ਇਤਿਹਾਸ 'ਚ ਪਹਿਲੀ ਵਾਰ ਹੋਵੇਗਾ ਕਿ ਕਿਸੇ ਟੀਮ 'ਚ ਚਾਰ ਵਿਕਟਕੀਪਰ ਖੇਡਣਗੇ।
ਟੀਮ ਕੋਲ ਮਹਿੰਦਰ ਸਿੰਘ ਧੋਨੀ ਵਰਗਾ ਵੱਡਾ ਖਿਡਾਰੀ ਹੈ ਜੋ ਕਿ ਆਪਣੇ ਦਮ 'ਤੇ ਮੈਚ ਦਾ ਪਾਸਾ ਪਲਟਣ ਦਾ ਦਮ ਰੱਖਦਾ ਹੈ ਅਤੇ ਟੀਮ 'ਚ ਵਿਕਟਕੀਪਿੰਗ ਦੀ ਜਿੰਮੇਦਾਰੀ ਧੋਨੀ ਦੇ ਕੋਲ ਹੈ। ਇਸ ਤੋਂ ਇਲਾਵਾ ਰਿਜ਼ਰਵ ਵਿਕਟਕੀਪਰ ਦੇ ਰੂਪ 'ਚ ਬੱਲੇਬਾਜ਼ ਦਿਨੇਸ਼ ਕਾਰਤਿਕ ਹਨ ਅਨੁਭਵ ਦੇ ਆਧਾਰ 'ਤੇ ਉਨ੍ਹਾਂ ਨੂੰ ਨੰਬਰ 4 'ਤੇ ਖਿਡਾਉਣ ਦਾ ਦਾਅਵੇਦਾਰ ਵੀ ਮੰਨਿਆ ਜਾ ਰਿਹਾ ਹੈ।
ਧਵਨ ਦੀ ਗੈਰ ਮੌਜੂਦਗੀ 'ਚ ਟੀਮ 'ਚ ਰੋਹਿਤ ਦੇ ਨਾਲ ਓਪਨਿੰਗ ਕਰ ਰਹੇ ਕੇ. ਐੱਲ. ਰਾਹੁਲ ਵੀ ਬੱਲੇਬਾਜ਼ੀ ਦੇ ਨਾਲ-ਨਾਲ ਵਿਕਟਕੀਪਰ ਵੀ ਹਨ। ਆਈ. ਪੀ. ਐੱਲ. 'ਚ ਰਾਹੁਲ ਰਾਇਲ ਚੈਲੇਂਜਰਜ਼ ਬੈਂਗਲੁਰੂ ਵੱਲੋਂ ਵਿਕਟਕੀਪਿੰਗ ਕਰ ਚੁੱਕੇ ਹਨ।
 ਉਥੇ ਹੀ ਦੂਜੇ ਪਾਸੇ ਅੰਗੂਠੇ ਦੀ ਸੱਟ ਕਾਰਨ ਵਰਲਡ ਕੱਪ ਤੋਂ ਬਾਹਰ ਹੋਏ ਧਵਨ ਦੀ ਜਗ੍ਹਾ ਟੀਮ 'ਚ ਸ਼ਾਮਿਲ ਹੋਏ ਪੰਤ ਵੀ ਬੱਲੇਬਾਜ਼ੀ ਦੇ ਨਾਲ-ਨਾਲ ਵਿਕਟਕੀਪਰ ਹਨ, ਤੇ ਆਈ.ਪੀ. ਐੱਲ. 'ਚ ਦਿੱਲੀ ਕੈਪਿਟਲਸ ਤੋਂ ਵਿਕਟਕੀਪਿੰਗ ਕਰ ਚੱਕੇ ਹਨ। ਜੇਕਰ ਇਨ੍ਹਾਂ ਚਾਰਾਂ ਨੂੰ ਵਰਲਡ ਕੱਪ ਦੇ ਮੈਚ 'ਚ ਇਕੱਠੇ ਖੇਡਣ ਦਾ ਮੌਕਾ ਮਿਲਦਾ ਹੈ ਤਾਂ ਇਹ ਵਰਲਡ ਕੱਪ 'ਚ ਪਹਿਲੀ ਵਾਰ ਹੋਵੇਗਾ ਜਦ ਕਿਸੇ ਟੀਮ 'ਚ ਚਾਰ ਵਿਕਟਕੀਪਰ ਖੇਡਣਗੇ।