ਪਹਿਲੇ ਰੋਮਨ ਰੇਂਸ ਦੇ ਬੰਨ੍ਹੇ ਹੱਥ, ਫਿਰ ਬਰਾਕ ਲੈਸਨਰ ਨੇ ਖੂਬ ਝੰਬਿਆ, ਦੇਖੋ ਵੀਡੀਓ

03/22/2018 5:08:53 PM

ਨਵੀਂ ਦਿੱਲੀ (ਬਿਊਰੋ)— ਰੈਸਲਮੇਨੀਆ-34 ਨੂੰ ਸ਼ੁਰੂ ਹੋਣ ਵਿਚ ਹੁਣ ਕੁਝ ਹੀ ਸਮਾਂ ਬਚਿਆ ਹੈ, ਪਰ ਇਸ ਤੋਂ ਪਹਿਲਾਂ ਦਿੱਗਜ ਰੈਸਲਰਾਂ ਵਿਚ ਆਪਸੀ ਲੜਾਈ ਅੱਗ ਵਾਂਗ ਉਭਰ ਕੇ ਸਾਹਮਣੇ ਆ ਰਹੀ ਹੈ। ਇਸਦੇ ਲਿਹਾਜ਼ ਨਾਲ ਇਹ ਕਿਹਾ ਜਾ ਸਕਦਾ ਹੈ ਕਿ ਇਸ ਵਾਰ ਦੀ ਰੈਸਲਮੇਨੀਆ ਵਿਚ ਕੁਝ ਇਤਿਹਾਸਕ ਮੈਚ ਦੇਖਣ ਨੂੰ ਮਿਲ ਸਕਦੇ ਹਨ। ਯੂਨੀਵਰਸਲ ਚੈਂਪੀਅਨਸ਼ਿਪ ਲਈ ਤਾਕਤਵਰ ਰੈਸਲਰ ਬਰਾਕ ਲੈਸਨਰ ਦਾ ਸਾਹਮਣਾ ਰੋਮਨ ਰੇਂਸ ਨਾਲ ਹੋਵੇਗਾ, ਪਰ ਇਸ ਤੋਂ ਪਹਿਲਾਂ ਇਹ ਦੋਨੋਂ ਰੈਸਲਰ ਇਕ-ਦੂਜੇ ਖਿਲਾਫ ਖੂਬ ਭੜਕਦੇ ਨਜ਼ਰ ਆ ਰਹੇ ਹਨ। ਹਾਲ ਹੀ ਵਿਚ ਲੈਸਨਰ ਨੇ ਰੋਮਨ ਉੱਤੇ ਹਮਲਾ ਕੀਤਾ, ਜਿਸਦਾ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ।

ਰੋਮਨ ਦੇ ਬੰਨ੍ਹੇ ਸਨ ਹੱਥ 
ਇਸ ਹਫਤੇ ਦੀ ਰਾਅ ਵਿਚ ਰੋਮਨ ਰੇਸ ਕਾਰਟ ਐਂਗਲ ਦੇ ਪ੍ਰੋਮੋ ਵਿਚ ਦਖਲ ਦਿੰਦੇ ਨਜ਼ਰ ਆਏ। ਰੋਮਨ ਨੂੰ ਰਿੰਗ ਤੋਂ ਬਾਹਰ ਕੱਢਣ ਲਈ ਯੂ.ਐੱਸ. ਮਾਰਸ਼ਲ ਨੇ ਉਨ੍ਹਾਂ ਦੇ ਹੱਥ ਵਿਚ ਹੱਥਕੜੀ ਲਗਾ ਦਿੱਤੀ। ਮਾਰਸ਼ਲ ਟੀਮ ਦੇ ਸਾਥੀਆਂ ਨਾਲ ਰੋਮਨ ਨੂੰ ਰਿੰਗ ਤੋਂ ਬਾਹਰ ਕੱਢਣ ਲੱਗੇ। ਪਰ ਰੋਮਨ ਨੇ ਉਨ੍ਹਾਂ ਉੱਤੇ ਅਟੈਕ ਕਰ ਦਿੱਤਾ। ਇੰਨੇ ਵਿਚ ਬਰਾਕ ਲੈਸਨਰ ਆ ਗਏ ਅਤੇ ਉਨ੍ਹਾਂ ਨੇ ਆਉਂਦੇ ਹੀ ਰੋਮਨ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਵੀਡੀਓ 'ਚ ਤੁਸੀਂ ਇਸ ਘਟਨਾ ਨੂੰ ਦੇਖ ਸਕਦੇ ਹੋ—