ਚੌਥੇ ਟੈਸਟ ''ਚ ਵੁਡ ਦੀ ਜਗ੍ਹਾ ਲਵੇਗਾ ਫਿਨ

08/02/2017 4:53:01 AM

ਲੰਡਨ— ਤੇਜ਼ ਗੇਂਦਬਾਜ਼ ਸਟੀਵਨ ਫਿਨ ਨੂੰ ਦੱਖਣੀ ਅਫਰੀਕਾ ਵਿਰੁੱਧ ਸ਼ੁੱਕਰਵਾਰ ਤੋਂ ਮਾਨਚੈਸਟਰ ਦੇ ਓਲਡ ਟ੍ਰੈਫਰਡ ਵਿਚ ਸ਼ੁਰੂ ਹੋਣ ਵਾਲੇ ਚੌਥੇ ਤੇ ਆਖਰੀ ਟੈਸਟ ਮੈਚ ਲਈ ਜ਼ਖ਼ਮੀ ਮਾਰਕ ਵੁਡ ਦੀ ਜਗ੍ਹਾ ਇੰਗਲੈਂਡ ਦੀ ਟੀਮ 'ਚ ਸ਼ਾਮਲ ਕੀਤਾ ਗਿਆ ਹੈ।
ਫਿਨ ਨੇ ਆਪਣਾ ਆਖਰੀ ਟੈਸਟ ਪਿਛਲੇ ਸਾਲ ਅਕਤੂਬਰ 'ਚ ਖੇਡਿਆ ਸੀ ਤੇ ਹੁਣ ਉਹ ਜੇਮਸ ਐਂਡਰਸਨ, ਸਟੂਅਰਟ ਬ੍ਰਾਡ ਤੇ ਤੀਜੇ ਮੈਚ ਨਾਲ ਟੈਸਟ ਕ੍ਰਿਕਟ ਵਿਚ ਸ਼ਾਨਦਾਰ ਡੈਬਿਊ ਕਰਨ ਵਾਲੇ ਟਾਬੀ ਰੋਲੈਂਡ ਜੋਂਸ ਨਾਲ ਇੰਗਲੈਂਡ ਦੇ ਤੇਜ਼ ਗੇਂਦਬਾਜ਼ੀ ਹਮਲੇ ਨੂੰ ਮਜ਼ਬੂਤੀ ਦੇਵੇਗਾ।