25ਵਾਂ 4 ਰੋਜ਼ਾ ਗੋਲਡ ਕਬੱਡੀ ਕੱਪ ਧੂਮਧਾਮ ਨਾਲ ਸਮਾਪਤ

12/27/2017 2:19:11 AM

ਗੜ੍ਹਦੀਵਾਲਾ (ਜਤਿੰਦਰ)—  ਪ੍ਰੰਸੀਪਲ ਹੇਮਰਾਜ ਸਪੋਰਟਸ ਐਂਡ ਵੈੱਲਫੇਅਰ ਕਲੱਬ ਰਜਿ. ਪਿੰਡ ਡੱਫਰ ਵੱਲੋਂ ਐੱਨ. ਆਰ. ਆਈ. ਵੀਰਾਂ ਅਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ 4 ਰੋਜ਼ਾ ਸਿਲਵਰ ਜੁਬਲੀ ਗੋਲਡ ਕਬੱਡੀ ਕੱਪ ਟੂਰਨਾਮੈਂਟ ਕਰਵਾਇਆ ਗਿਆ। 25ਵਾਂ 4 ਰੋਜ਼ਾ ਸਿਲਵਰ ਜੁਬਲੀ ਗੋਲਡ ਕਬੱਡੀ ਕੱਪ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਬੜੀ ਧੂਮਧਾਮ ਨਾਲ ਸਮਾਪਤ ਹੋ ਗਿਆ। ਫਾਈਨਲ ਮੈਚ ਵਿਚ ਕਬੱਡੀ ਕਲੱਬ ਨਕੋਦਰ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕਰ ਕੇ 1.50 ਲੱਖ ਅਤੇ ਟਰਾਫੀ, ਜਦਕਿ ਦੂਸਰੇ ਸਥਾਨ 'ਤੇ ਰਹੀ ਬਾਬਾ ਸੁਖਚੈਨ ਸਿੰਘ ਕਲੱਬ ਫਗਵਾੜਾ ਨੇ 1.20 ਲੱਖ ਰੁਪਏ ਅਤੇ ਟਰਾਫੀ ਪ੍ਰਾਪਤ ਕੀਤੀ। ਮੰਨਾ ਬਲਨਾਉ ਨੂੰ 'ਬੈਸਟ ਰੇਡਰ' ਅਤੇ ਜੱਗਾ ਚਿੱਟੀ ਨੂੰ 'ਬੈਸਟ ਜਾਫੀ' ਐਲਾਨਿਆ ਗਿਆ, ਜਿਨ੍ਹਾਂ ਨੂੰ ਪ੍ਰਬੰਧਕਾਂ ਵੱਲੋਂ ਸਪਲੈਂਡਰ ਮੋਟਰਸਾਈਕਲ ਦੇ ਕੇ ਸਨਮਾਨਿਤ ਕੀਤਾ ਗਿਆ। 
ਇਸ ਤੋਂ ਇਲਾਵਾ ਕਬੱਡੀ 50 ਕਿਲੋਗ੍ਰਾਮ ਭਾਰ ਵਰਗ ਵਿਚ ਖੀਰਨੀਆਂ ਨੇ ਪਹਿਲਾ ਤੇ ਡੱਫਰ ਨੇ ਦੂਸਰਾ, 60 ਕਿਲੋਗ੍ਰਾਮ ਭਾਰ ਵਰਗ ਵਿਚ ਡੱਫਰ ਨੇ ਪਹਿਲਾ ਤੇ ਜੀ. ਟੀ. ਬੀ. ਦਸੂਹਾ ਦੀ ਟੀਮ ਨੇ ਦੂਸਰਾ, 70 ਕਿਲੋ ਭਾਰ ਵਰਗ ਵਿਚ ਬਾਹਗਾ ਦੀ ਟੀਮ ਨੇ ਪਹਿਲਾ ਤੇ ਲੱਲੀਆਂ ਖੁਰਦ ਦੀ ਟੀਮ ਨੇ ਦੂਸਰਾ ਸਥਾਨ ਹਾਸਲ ਕੀਤਾ। ਕਬੱਡੀ ਓਪਨ ਕਲੱਬਾਂ ਦੇ ਮੈਚਾਂ ਵਿਚ ਮਾਲੂਪੁਰ ਦੀ ਟੀਮ ਨੇ ਪਹਿਲਾ ਅਤੇ ਲਿੱਤਰਾਂ ਦੀ ਟੀਮ ਨੇ ਦੂਸਰਾ ਸਥਾਨ ਹਾਸਲ ਕਰ ਕੇ ਕ੍ਰਮਵਾਰ 41,000 ਤੇ 31,000 ਰੁਪਏ ਦਾ ਨਕਦ ਇਨਾਮ ਅਤੇ ਟਰਾਫੀਆਂ ਪ੍ਰਾਪਤ ਕੀਤੀਆਂ। ਓਪਨ ਪੱਧਰ ਦੇ ਮੁਕਾਬਲਿਆਂ ਵਿਚ ਪਿੰਦਾ ਮਾਲੂਪੁਰ ਨੂੰ 'ਬੈਸਟ ਰੇਡਰ' ਅਤੇ ਸੱਤੂ ਮਾਲੂਪੁਰ ਨੂੰ 'ਬੈਸਟ ਜਾਫੀ' ਐਲਾਨਿਆ ਗਿਆ, ਜਿਨ੍ਹਾਂ ਨੂੰ ਪ੍ਰਬੰਧਕਾਂ ਵੱਲੋਂ ਐੱਲ. ਈ. ਡੀਜ਼ ਦੇ ਕੇ ਨਿਵਾਜਿਆ ਗਿਆ। ਜੇਤੂਆਂ ਨੂੰ ਇਨਾਮਾਂ ਦੀ ਵੰਡ ਜਸਜੀਤ ਸਿੰਘ ਥਿਆੜਾ, ਐੱਨ. ਆਰ. ਆਈ. ਕਮਲਜੀਤ ਸਿੰਘ ਚੱਠਾ, ਡੀ. ਆਈ. ਜੀ. ਦਲਜੀਤ ਸਿੰਘ ਲਾਖਾ ਅਤੇ ਕਲੱਬ ਪ੍ਰਧਾਨ ਮੈਨੇਜਰ ਫਕੀਰ ਸਿੰਘ ਸਹੋਤਾ ਨੇ ਸਾਂਝੇ ਤੌਰ 'ਤੇ ਕੀਤੀ। ਕਲੱਬ ਪ੍ਰਧਾਨ ਮੈਨੇਜਰ ਫਕੀਰ ਸਿੰਘ ਸਹੋਤਾ, ਸਰਪੰਚ ਸੇਵਾ ਸਿੰਘ ਲਾਖਾ ਅਤੇ ਕਲੱਬ ਮੈਂਬਰਾਂ ਵੱਲੋਂ ਪਹੁੰਚੀਆਂ ਸ਼ਖ਼ਸੀਅਤਾਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। 
ਇਸ ਮੌਕੇ ਸਾਬਕਾ ਰਾਜ ਸਭਾ ਮੈਂਬਰ ਵਰਿੰਦਰ ਸਿੰਘ ਬਾਜਵਾ, ਜਥੇਦਾਰ ਹਰਦੇਵ ਸਿੰਘ ਕੋਠੇ ਜੱਟਾਂ, ਬਲਵਿੰਦਰ ਸਿੰਘ, ਸਰਪੰਚ ਸੇਵਾ ਸਿੰਘ ਲਾਖਾ, ਡਾ. ਸਵਿੰਦਰ ਸਿੰਘ, ਇੰਦਰਪਾਲ ਸਿੰਘ, ਮਾਸਟਰ ਅਮੀਰ ਸਿੰਘ, ਗੁਰਪ੍ਰੀਤ ਸਿੰਘ ਸੋਨੀ, ਬੂਟਾ ਸਿੰਘ ਸੈਕਟਰੀ, ਧਰਮਿੰਦਰ ਸਿੰਘ, ਬਲਜਿੰਦਰ ਸਿੰਘ, ਸੋਹਣ ਸਿੰਘ, ਹਰਜੋਤ ਸਿੰਘ, ਪਰਮਜੀਤ ਸਿੰਘ, ਮਨਪ੍ਰੀਤ ਸਿੰਘ, ਗੁਰਪਾਲ ਸਿੰਘ, ਸੰਦੀਪ ਸਿੰਘ, ਦਲਜੀਤ ਸਿੰਘ, ਲਖਵੀਰ ਸਿੰਘ, ਲਖਵਿੰਦਰ ਸਿੰਘ ਠੱਕਰ, ਇੰਸਪੈਕਟਰ ਕੁਲਵਿੰਦਰ ਸਿੰਘ ਵਿਰਕ, ਕੁਲਵੰਤ ਸਿੰਘ, ਹਰਵਿੰਦਰ ਸਿੰਘ ਬਾਹਲਾ, ਸੁਖਵਿੰਦਰ ਸਿੰਘ ਪਾਲੀ, ਕਰਮਜੀਤ ਸਿੰਘ, ਮੋਹਣ ਸਿੰਘ, ਯਸ਼ਪਾਲ ਸਿੰਘ, ਨੰਬਰਦਾਰ ਸੋਹਣ ਸਿੰਘ, ਗਿਆਨੀ ਬਗੀਚਾ ਸਿੰਘ, ਗਿਆਨੀ ਅਮਰੀਕ ਸਿੰਘ, ਪੰਚਾਇਤ ਮੈਂਬਰ ਪਰਮਜੀਤ ਸਿੰਘ, ਕਰਮਜੀਤ ਰਾਜੂ, ਕਰਤਾਰ ਸਿੰਘ, ਗੁਰਪ੍ਰੀਤ ਸਿੰਘ ਸੋਨੀ, ਵਿੱਕੀ, ਦਲਜੀਤ ਸਿੰਘ, ਪਰਮਜੀਤ ਸਿੰਘ, ਮਲਕਿੰਦਰ ਸਿੰਘ, ਅਮਰੀਕ ਸਿੰਘ, ਪ੍ਰਿੰਸੀਪਲ ਹਰਬੰਸ ਸਿੰਘ, ਸੁਰਜੀਤ ਸਿੰਘ ਬਿੱਲੂ, ਹਰਬੰਸ ਸਿੰਘ ਅਰਗੋਵਾਲ, ਸੁਰਜੀਤ ਸਿੰਘ ਸਹੋਤਾ, ਲੱਕੀ ਰੰਧਾਵਾ, ਕਮਲ, ਗੋਪੀ ਆਦਿ ਸਮੇਤ ਵੱਡੀ ਗਿਣਤੀ ਵਿਚ ਖੇਡ ਪ੍ਰੇਮੀ ਹਾਜ਼ਰ ਸਨ।