ਸਮਿਥ ਨੇ ਆਪਣੇ ਹੀ ਕਪਤਾਨ ਫਿੰਚ ਨੂੰ ਕਰਾਇਆ ਰਨਆਊਟ, 'ਗਾਲਾਂ' ਕੱਢਦੇ ਕੈਮਰੇ 'ਚ ਹੋਏ ਕੈਦ

01/19/2020 3:57:32 PM

ਨਵੀਂ ਦਿੱਲੀ : ਆਖਰੀ ਅਤੇ ਫੈਸਲਾਕੁੰਨ ਵਨ ਡੇ ਵਿਚ ਆਸਟਰੇਲੀਆ ਦੇ ਕਪਤਾਨ ਐਰੋਨ ਫਿੰਚ 19 ਦੌੜਾਂ 'ਤੇ ਰਨ ਆਊਟ ਹੋ ਗਏ। ਸਟੀਵ ਸਮਿਥ ਅਤੇ ਫਿੰਚ ਵਿਚਾਲੇ ਦੌੜਾਂ ਲੈਣ ਨੂੰ ਲੈ ਕੇ ਗਲਤ ਫਹਿਮੀ ਹੋਈ ਜਿਸ ਦਾ ਨੁਕਸਾਨ ਫਿੰਚ ਨੂੰ ਭੁਗਤਣਾ ਪਿਆ। ਹੋਇਆ ਇਹ ਕਿ 9ਵੇਂ ਓਵਰ ਦੀ 5ਵੀਂ ਗੇਂਦ 'ਤੇ ਸਟੀਵ ਸਮਿਥ ਨੇ ਆਫ ਸਾਈਡ ਹਲਕੇ ਹੱਥਾਂ ਨਾਲ ਸ਼ਾਟ ਖੇਡੀ ਅਤੇ ਦੌੜ ਲੈਣ ਲਈ ਕ੍ਰੀਜ਼ ਤੋਂ ਬਾਹਰ ਨਿਕਲੇ। ਉੱਥੇ ਹੀ ਨਾਨ ਸਟ੍ਰਾਈਕ ਐਂਡ 'ਤੇ ਖੜੇ ਫਿੰਚ ਸਮਿਥ ਦਾ ਇਸ਼ਾਰਾ ਮਿਲਦਿਆਂ ਦੌੜ ਲਈ ਲਈ ਭੱਜੇ।

ਜਿਸ ਤੋਂ ਬਾਅਦ ਟੀਮ ਇੰਡੀਆ ਦੇ ਸਭ ਤੋਂ ਫੁਰਤੀਲੇ ਫੀਲਡਰ ਰਵਿੰਦਰ ਜਡੇਜਾ ਬੈਕਵਰਡ ਪੁਆਈਂਟ ਵਲ ਚੀਤੇ ਦੀ ਰਫਤਾਰ ਨਾਲ ਭੱਜੇ ਅਤੇ ਗੇਂਦ ਨੂੰ ਫੜ੍ਹ ਕੇ ਸਟੰਪਸ ਵਲ ਮਾਰੀ। ਜਡੇਜਾ ਦੀ ਰਫਤਾਰ ਦੇਖ ਕੇ ਸਮਿਥ ਨੇ ਦੌੜ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਵਾਪਸ ਆਪਣੀ ਕ੍ਰੀਜ਼ ਵੱਲ ਭੱਜ ਗਏ ਪਰ ਫਿੰਚ ਅੱਧੀ ਕ੍ਰੀਜ਼ ਪਾਰ ਕਰ ਚੁੱਕੇ ਸੀ। ਸਮਿਥ ਵਾਪਸ ਮੁੜਦਿਆਂ ਦੇਖ ਫਿੰਚ ਵੀ ਵਾਪਸ ਮੁੜੇ। ਅਜਿਹੇ 'ਚ ਜਡੇਜਾ ਨੇ ਸਟ੍ਰਾਈਕ ਸਟੰਪ ਵਲ ਥ੍ਰੋਅ ਸੁੱਟੀ ਜੋ ਸਟੰਪ 'ਤੇ ਨਹੀਂ ਲੱਗੀ ਪਰ ਗੇਂਦ ਪਿੱਛੇ ਖੜੇ ਅਈਅਰ ਦੇ ਹੱਥਾਂ ਵਿਚ ਚਲੀ ਗਈ। ਅਈਅਰ ਨੇ ਗੇਂਦ ਨਾਨ ਸਟ੍ਰਾਈਕਰ ਐਂਡ 'ਤੇ ਖੜੇ ਮੁਹੰਮਦ ਸ਼ਮੀ ਨੂੰ ਦਿੱਤੀ, ਜਿਸ ਨੂੰ ਸ਼ਮੀ ਨੇ ਆਸਾਨੀ ਨਾਲ ਸਟੰਪ 'ਤੇ ਲਗਾ ਕੇ ਐਰੋਨ ਫਿੰਚ ਨੂੰ ਪਵੇਲੀਅਨ ਦਾ ਰਾਹ ਦਿਖਾ ਦਿੱਤਾ। ਵਾਪਸ ਪਰਤਦਿਆਂ ਫਿੰਚ ਦੇ ਚਿਹਰੇ 'ਤੇ ਗੁੱਸਾ ਸਾਫ ਦੇਖਿਆ ਜਾ ਸਕਦਾ ਸੀ। ਪਵੇਲੀਅਨ ਪਰਤਦੇ ਸਮੇਂ ਫਿੰਚ ਸਮਿਥ ਨੂੰ ਗੁੱਸੇ ਵਿਚ ਕੁਝ ਬੋਲਦੇ ਰਹੇ। ਇਹ ਸਾਰੀ ਘਟਨਾ ਕੈਮਰੇ ਵਿਚ ਕੈਦ ਹੋ ਗਈ।