ਫਾਈਟਰ ਵਿੰਸ ਮਰਡਾਂਕ ਨੇ ਗੋਡਿਆਂ ''ਤੇ ਬਣਵਾਇਆ ''ਵਿਲ ਯੂ ਮੈਰੀ ਮੀ'' ਦਾ ਟੈਟੂ

05/03/2019 2:17:36 AM

ਜਲੰਧਰ - ਐੱਮ. ਐੱਸ. ਏ. ਫਾਈਟਰ ਵਿੰਸ ਮਰਡਾਂਕ ਨੇ ਗਰਲਫ੍ਰੈਂਡ ਕੀਰਾ ਫੇਇਟਨਰ ਨੂੰ ਪ੍ਰਪੋਜ਼ ਕਰਨ ਲਈ ਇੰਨਾ ਯੂਨੀਕ ਆਈਡੀਆ ਕੱਢਿਆ ਕਿ ਕੀਰਾ ਹਾਂ ਕਰੇ ਬਿਨਾਂ ਰਹਿ ਹੀ ਨਹੀਂ ਸਕੀ। 


ਦਰਅਸਲ ਵਿੰਸ ਨੇ ਆਪਣੀ ਲੱਤ 'ਤੇ 'ਵਿਲ ਯੂ ਮੈਰੀ ਮੀ' ਦਾ ਟੈਟੂ ਬਣਵਾ ਰੱਖਿਆ ਸੀ। ਖਾਸ ਗੱਲ ਇਹ ਸੀ ਕਿ ਇਸ ਵਿਚ 'ਹਾਂ' ਤੇ 'ਨਾਂਹ' ਦੇ ਦੋ ਆਪਸ਼ਨ ਵੀ ਦਿੱਤੇ ਗਏ ਸਨ। ਪ੍ਰਪੋਜ਼ ਸਵੀਕਾਰ ਕਰਨ ਤੋਂ ਬਾਅਦ ਕੀਰਾ ਨੇ ਕਿਹਾ ਕਿ ਸਭ ਤੋਂ ਚੰਗੀ ਗੱਲ ਇਹ ਹੈ ਕਿ ਵਿੰਸ ਸਾਰੀ ਉਮਰ ਇਹ ਟੈਟੂ ਆਪਣੇ ਨਾਲ ਲੈ ਕੇ ਚੱਲੇਗਾ। ਉਥੇ ਹੀ ਵਿੰਸ ਤੋਂ ਜਦੋਂ ਪੁੱਛਿਆ ਗਿਆ ਕਿ ਉਸ ਨੇ ਗੋਡਿਆਂ 'ਤੇ ਹੀ ਉਕਤ ਟੈਟੂ ਕਿਉਂ ਬਣਵਾਇਆ ਤਾਂ ਉਸ ਨੇ ਕਿਹਾ ਦਰਅਸਲ ਮੈਂ ਚਾਹੁੰਦਾ ਸੀ ਕਿ ਕੀਰਾ ਨੂੰ ਜਦੋਂ ਮੈਂ ਪ੍ਰਪੋਜ਼ ਕਰਾਂ ਤਾਂ ਮਾਹੌਲ ਪੂਰੀ ਤਰ੍ਹਾਂ ਨਾਲ ਰੋਮਾਂਚਕ ਹੋਵੇ। ਇਸਦੇ ਲਈ ਮੈਨੂੰ ਗੋਡਿਆਂ 'ਤੇ ਬੈਠਣਾ ਪੈਣਾ ਸੀ ਤੇ ਮੈਂ ਸੋਚਿਆ ਕਿ ਗੋਡਿਆਂ 'ਤੇ ਹੀ ਟੈਟੂ ਬਣਵਾ ਲੈਂਦਾ ਹਾਂ। ਮੇਰਾ ਇਹ ਆਈਡੀਆ ਮੇਰੇ ਕੰਮ ਆ ਗਿਆ । ਵਿੰਸ ਨੇ ਕਿਹਾ ਕਿ ਪ੍ਰਪੋਜ਼ ਤੋਂ ਪਹਿਲਾਂ ਮੈਂ ਅਵਿਸ਼ਵਾਸਯੋਗ ਰੂਪ ਨਾਲ ਘਬਰਾ ਗਿਆ ਸੀ। ਅਸੀਂ ਲਗਭਗ ਅੱਧੇ ਘੰਟੇ ਤਕ ਪੈਦਲ ਸਫਰ ਕਰ ਰਹੇ ਸੀ ਤੇ ਮੈਂ ਸਹੀ ਮੌਕੇ ਦੀ ਭਾਲ ਵਿਚ ਸੀ। ਮੈਂ ਉਸ ਤੋਂ ਪੁੱਛਣ ਦੀ ਹਿੰਮਤ ਕਰ ਰਿਹਾ ਸੀ। ਆਖਿਰਕਾਰ ਮੈਂ ਅਜਿਹੀ ਜਗ੍ਹਾ ਰੁਕਿਆ, ਜਿਹੜੀ ਤਸਵੀਰ ਲਈ ਇਕਦਮ ਚੰਗੀ ਸੀ। ਮੈਂ ਭਾਸ਼ਣ ਵੀ ਤਿਆਰ ਕੀਤਾ ਸੀ ਪਰ ਮੌਕੇ 'ਤੇ ਮੈਂ ਭੁੱਲ ਗਿਆ। ਫਿਰ ਮੈਂ ਕੀਰਾ ਨੂੰ ਮੇਰੇ ਗੋਡਿਆਂ ਤੋਂ ਟੇਪ ਹਟਾਉਣ ਨੂੰ ਕਿਹਾ। ਉਸ ਨੂੰ ਕੁਝ ਸੁਣਾਈ ਨਹੀਂ ਦਿੱਤਾ। ਮੈਂ ਫਿਰ ਰੌਲਾ ਪਾ ਕੇ ਕਿਹਾ, ''ਟੇਪ ਹਟਾਓ।''


ਕੀਰਾ ਪਹਿਲਾਂ ਤਾਂ ਡਰ ਗਈ ਪਰ ਫਿਰ ਮੈਂ ਫੌਰਨ ਉਸ ਨੂੰ 'ਵਿਲ ਯੂ ਮੈਰੀ ਮੀ' ਕਹਿ ਦਿੱਤਾ। ਮੈਂ ਖੁਸ਼ ਸੀ ਕਿਉਂਕਿ ਕਿਰਾ ਨੇ ਹਾਂ ਵਿਚ ਇਸਦਾ ਜਵਾਬ ਦਿੱਤਾ ਸੀ।

Gurdeep Singh

This news is Content Editor Gurdeep Singh