FIFA World cup:ਬੈਲਜੀਅਮ ਨੂੰ ਪਨਾਮਾ ਤੋਂ ਸਖਤ ਚੁਣੌਤੀ ਮਿਲਣ ਦੀ ਉਮੀਦ

06/18/2018 12:50:05 PM

ਨਵੀਂ ਦਿੱਲੀ— ਆਈਸਲੈਂਡ ਦੇ ਗਲ ਉਪ ਜੇਤੂ ਅਰਜਨਟੀਨਾ ਨੂੰ ਡ੍ਰਾਅ 'ਤੇ ਰੋਕੇ ਜਾਣ ਦੇ ਬਾਅਦ ਬੈਲਜੀਅਮ ਵੀ ਕੁਝ ਸਹਿਮ ਗਿਆ ਹੈ ਕਿਉਂਕਿ ਉਸਦਾ ਫੀਫਾ ਵਿਸ਼ਵ ਕੱਪ 'ਚ ਪਹਿਲਾਂ ਮੁਕਾਬਲਾ ਇਕ ਹੋਰ ਛੋਟੇ ਦੇਸ਼ ਪਨਾਮਾ ਨਾਲ ਗਰੁੱਪ ਜੀ ਨਾਲ ਅੱਜ ਹੋਣਾ ਹੈ।

ਬੈਲਜੀਅਮ ਦੇ ਸਟ੍ਰਾਈਕਰ ਡ੍ਰਾਈਜ ਮੈਟਰਨਸ ਨੇ ਸਵੀਕਾਰ ਕੀਤਾ ਹੈ ਕਿ ਆਈਸਲੈਂਡ ਦਾ ਅਰਜਨਟੀਨਾ ਨਾਲ ਡ੍ਰਾਅ ਖੇਡਣਾ ਉਨ੍ਹਾਂ ਦੀ ਟੀਮ ਲਈ ਵੀ ਇਕ ਤਰ੍ਹਾਂ ਦੀ ਚੇਤਾਵਨੀ ਹੈ ਅਤੇ ਵੱਡੀਆਂ ਟੀਮਾਂ ਜੇਕਰ ਆਪਣਾ ਬਿਹਤਰ ਪ੍ਰਦਰਸ਼ਨ ਨਹੀਂ ਦਿੰਦੀਆਂ ਤਾਂ ਉਨ੍ਹਾਂ ਨੂੰ ਉਲਟਫੇਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਨੇਪੋਲੀ ਦੇ ਸਟ੍ਰਾਈਕਰ ਮੈਟਰਨਸ ਨੇ ਕਿਹਾ, ਇਹ ਵਿਸ਼ਵ ਕੱਪ ਹੈ ਅਤੇ ਜੋ ਟੀਮ ਇੱਥੇ ਖੇਡਣ ਆਈ ਹੈ ਉਹ ਕੁਝ ਵੀ ਕਰ ਸਕਦੀ ਹੈ। ਮੈਨੂੰ ਲੱਗਦਾ ਹੈ ਕਿ ਆਈਸਲੈਂਡ ਇਕ ਚੰਗੀ ਟੀਮ ਹੈ ਅਤੇ ਸਾਨੂੰ ਪਨਾਮਾ ਦੇ ਖਿਲਾਫ ਬਿਹਤਰ ਖੇਡਣਾ ਹੋਵੇਗਾ ਤਾਂ ਹੀ ਅਸੀਂ ਜਿੱਤ ਸਕਾਂਗੇ।

ਮੈਂ ਉਨ੍ਹਾਂ ਦੇ ਬਾਰੇ 'ਚ ਜ਼ਿਆਦਾ ਕੁਝ ਨਹੀਂ ਜਾਣਦਾ ਹਾਂ ਇਸ ਲਈ ਸਾਨੂੰ ਅਲਰਟ ਰਹਿਣਾ ਹੋਵੇਗਾ। ਬੈਲਜੀਅਮ ਦੇ ਕੋਚ ਰਾਬਰਟੋ ਮਾਰਟੀਨੇਕਾ ਨੇ ਵੀ ਕਿਹਾ, ਵਿਸ਼ਵ ਕੱਪ 'ਚ ਆਉਣਾ ਹੀ ਪਨਾਮਾ ਦੇ ਲਈ ਵੱਡੀ ਪਰਿਣਾਮ ਹੈ।

ਉਹ ਟੀਮ ਜਿਸ ਨੇ ਅਮਰੀਕਾ ਨੂੰ ਬਾਹਰ ਕੀਤਾ, ਸਨਮਾਨ ਦੀ ਹਕਦਾਰ ਹੈ । ਉਸਦੇ ਖਿਡਾਰੀ ਡਟ ਕੇ ਮੁਕਾਬਲਾ ਕਰਨ ਵਾਲੇ ਖਿਡਾਰੀ ਹਨ।


ਮੈਂ ਆਸਾਨ ਮੈਚ ਦੀ ਉਮੀਦ ਨਹੀਂ ਕਰਦਾ ਹਾਂ ਅਤੇ ਵੈਸੇ ਵੀ ਵਿਸ਼ਵ ਕੱਪ ਦਾ ਪਹਿਲਾਂ ਮੈਚ ਹਮੇਸ਼ਾ ਮੁਸ਼ਕਲ ਹੁੰਦਾ ਹੈ।