ਮੇਸੀ ਨੇ ਅਰਜਨਟੀਨਾ ਨੂੰ ਚੈਂਪੀਅਨ ਬਣਾਉਣ ਮਗਰੋਂ ਮੈਦਾਨ 'ਤੇ ਆਪਣੀ ਪਤਨੀ ਤੇ ਬੱਚਿਆਂ ਨਾਲ ਮਨਾਇਆ ਜਸ਼ਨ

12/19/2022 11:58:04 AM

ਲੁਸੈਲ - ਆਲ ਟਾਈਮ ਗ੍ਰੇਟ ਫੁੱਟਬਾਲਰ ਲਿਓਨਲ ਮੇਸੀ ਦੀ ਬਦੌਲਤ ਅਰਜਨਟੀਨਾ ਨੇ ਐਤਵਾਰ ਨੂੰ ਫੀਫਾ ਵਿਸ਼ਵ ਕੱਪ-2022 ਦੇ ਰੋਮਾਂਚਕ ਫਾਈਨਲ ਵਿਚ ਫਰਾਂਸ ਨੂੰ 3-3 (ਪੈਨਲਟੀ ਸ਼ੂਟਆਊਟ 'ਚ 4-2) ਨਾਲ ਹਰਾ ਕੇ 36 ਸਾਲ ਬਾਅਦ ਵਿਸ਼ਵ ਕੱਪ ਦਾ ਖ਼ਿਤਾਬ ਹਾਸਲ ਕਰ ਲਿਆ। ਟਰਾਫ਼ੀ ਜਿੱਤਣ ਮਗਰੋਂ ਲਿਓਨਲ ਮੇਸੀ ਨੇ ਆਪਣੇ ਪਰਿਵਾਰ ਨਾਲ ਜਸ਼ਨ ਮਨਾਇਆ। ਲਿਓਨਲ ਮੇਸੀ ਦੀ ਪਤਨੀ ਐਂਟੋਨੇਲਾ ਰੋਕੂਜ਼ੋ ਨੇ ਸੈਲੀਬ੍ਰੇਸ਼ਨ ਦੀਆਂ ਕੁੱਝ ਤਸਵੀਰਾਂ ਆਪਣੇ ਸੋਸ਼ਨ ਮੀਡੀਆ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ 'ਚ ਮੇਸੀ ਆਪਣੀ ਪਤਨੀ ਅਤੇ 3 ਬੱਚਿਆਂ ਨਾਲ ਜਸ਼ਨ ਮਨਾ ਰਹੇ ਹਨ। 

ਇਹ ਵੀ ਪੜ੍ਹੋ : ਫੀਫਾ ਵਿਸ਼ਵ ਕੱਪ 'ਚ ਹਾਰ ਦੇ ਬਾਵਜੂਦ ਫਰਾਂਸ ਦੇ ਐਮਬਾਪੇ ਨੇ ਇਸ ਮਾਮਲੇ 'ਚ ਮੇਸੀ ਨੂੰ ਪਛਾੜ ਜਿੱਤਿਆ ਗੋਲਡਨ ਬੂਟ

ਦੱਸ ਦੇਈਏ ਕਿ ਲੁਸੈਲ ਸਟੇਡੀਅਮ ’ਚ ਆਯੋਜਿਤ ਖਿਤਾਬੀ ਮੁਕਾਬਲੇ ਵਿਚ ਲਿਓਨਿਲ ਮੇਸੀ ਨੇ 23ਵੇਂ ਮਿੰਟ ਵਿਚ ਗੋਲ ਕਰਕੇ ਅਰਜਨਟੀਨਾ ਦਾ ਖਾਤਾ ਖੋਲ੍ਹਿਆ, ਜਦਕਿ ਐਂਜਲ ਡੀ ਮਾਰੀਆ ਨੇ 36ਵੇਂ ਮਿੰਟ ਵਿਚ ਗੋਲ ਕਰਕੇ ਬੜ੍ਹਤ ਨੂੰ ਦੁੱਗਣਾ ਕਰ ਦਿੱਤਾ। ਅਰਜਨਟੀਨਾ ਇਕਪਾਸੜ ਜਿੱਤ ਵੱਲ ਵਧ ਰਿਹਾ ਸੀ ਪਰ ਕਾਇਲਿਆਨ ਐਮਬਾਪੇ ਨੇ 80ਵੇਂ ਤੇ 81ਵੇਂ ਮਿੰਟ ’ਚ ਗੋਲ ਕਰਕੇ ਸਾਬਕਾ ਚੈਂਪੀਅਨ ਫਰਾਂਸ ਦੀ ਮੈਚ ਵਿਚ ਵਾਪਸੀ ਕਰਵਾਈ। ਮੇਸੀ ਨੇ 109ਵੇਂ ਮਿੰਟ ਵਿਚ ਗੋਲ ਕਰਕੇ ਅਰਜਨਟੀਨਾ ਨੂੰ ਇਕ ਵਾਰ ਫਿਰ ਬੜ੍ਹਤ ਦਿਵਾ ਦਿੱਤੀ ਪਰ ਐਮਬਾਪੇ 118ਵੇਂ ਮਿੰਟ ’ਚ ਗੋਲ ਕਰਕੇ ਮੈਚ ਨੂੰ ਪੈਨਲਟੀ ਸ਼ੂਟਆਊਟ ’ਚ ਲੈ ਗਿਆ। ਅਰਜਨਟੀਨਾ ਪਿਛਲੇ 20 ਸਾਲਾਂ ’ਚ ਖਿਤਾਬ ਜਿੱਤਣ ਵਾਲੀ ਪਹਿਲੀ ਗ਼ੈਰ-ਯੂਰਪੀਅਨ ਟੀਮ ਹੈ। ਆਪਣਾ ਆਖਰੀ ਵਿਸ਼ਵ ਕੱਪ ਖੇਡ ਰਹੇ ਮੇਸੀ ਨੇ ਵੀ ਇਸ ਜਿੱਤ ਦੇ ਨਾਲ ਵਿਸ਼ਵ ਜੇਤੂ ਦਾ ਤਾਜ ਆਪਣੇ ਸਿਰ ਸਜਾਉਣ ਦਾ ਸੁਪਨਾ ਪੂਰਾ ਕਰ ਲਿਆ।

ਇਹ ਵੀ ਪੜ੍ਹੋ: 2022 'ਚ ਟੁੱਟਿਆ 1998 ਦਾ ਰਿਕਾਰਡ, ਫੀਫਾ ਵਿਸ਼ਵ ਕੱਪ ਇਸ ਗੱਲੋਂ ਵੀ ਰਿਹਾ ਖ਼ਾਸ

cherry

This news is Content Editor cherry